ਜੈਕਸ ਅਤੇ ਕਰਨ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਦੂਜੇ ਵਨਡੇ ''ਚ ਹਰਾ ਕੇ ਸੀਰੀਜ਼ ਕੀਤੀ ਬਰਾਬਰ

Thursday, Dec 07, 2023 - 02:57 PM (IST)

ਜੈਕਸ ਅਤੇ ਕਰਨ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਦੂਜੇ ਵਨਡੇ ''ਚ ਹਰਾ ਕੇ ਸੀਰੀਜ਼ ਕੀਤੀ ਬਰਾਬਰ

ਨਾਰਥ ਸਾਊਂਡ (ਐਂਟੀਗਾ) : ਵਿਲ ਜੈਕਸ ਦੀਆਂ 73 ਦੌੜਾਂ ਅਤੇ ਸੈਮ ਕਰਨ ਦੀਆਂ ਤਿੰਨ ਵਿਕਟਾਂ ਦੇ ਦਮ 'ਤੇ ਇੰਗਲੈਂਡ ਨੇ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ 'ਚ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜਿਆ ਅਤੇ ਮੇਜ਼ਬਾਨ ਟੀਮ 40 ਓਵਰਾਂ 'ਚ 202 ਦੌੜਾਂ 'ਤੇ ਆਲ ਆਊਟ ਹੋ ਗਈ ਜਦਕਿ ਜੈਕਸ ਦੇ ਦੂਜੇ ਅਰਧ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ 33 ਓਵਰਾਂ 'ਚ ਚਾਰ ਵਿਕਟਾਂ 'ਤੇ 206 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਗੈਰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ, 10 ਨੂੰ ਖੇਡੇਗੀ ਪਹਿਲਾ ਟੀ-20i

ਵੈਸਟਇੰਡੀਜ਼ ਲਈ ਪਹਿਲੇ ਮੈਚ 'ਚ ਅਜੇਤੂ 109 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਨੇ 68 ਦੌੜਾਂ ਦੀ ਪਾਰੀ ਖੇਡੀ। ਇਕ ਸਮੇਂ ਸੱਤ ਓਵਰਾਂ ਤੋਂ ਬਾਅਦ ਵੈਸਟਇੰਡੀਜ਼ ਦਾ ਸਕੋਰ ਚਾਰ ਵਿਕਟਾਂ 'ਤੇ 23 ਦੌੜਾਂ ਸੀ ਪਰ ਹੋਪ ਨੇ ਸ਼ੇਰਫਾਨ ਰਦਰਫੋਰਡ (63) ਨਾਲ 129 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਉਸ ਨੇ ਆਪਣਾ ਅਰਧ ਸੈਂਕੜਾ 44 ਗੇਂਦਾਂ ਵਿੱਚ ਪੂਰਾ ਕੀਤਾ ਅਤੇ 68 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਰਦਰਫੋਰਡ ਨੇ 71 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਇਹ ਵੀ ਪੜ੍ਹੋ : ਆਸਟ੍ਰੇਲੀਆ ਨੂੰ ਵਿਸ਼ਵ ਕੱਪ ਖਿਤਾਬ ਜਿਤਾਉਣ ਵਾਲੇ ਟ੍ਰੈਵਿਸ ਹੈੱਡ ਨੇ ਖਰੀਦਿਆ ਨਵਾਂ ਘਰ, ਕੀਮਤ ਜਾਣ ਹੋ ਜਾਓਗੇ ਹੈਰਾਨ

ਜਵਾਬ ਵਿੱਚ ਜੈਕ ਨੇ ਫਿਲ ਸਾਲਟ (21) ਦੇ ਨਾਲ 50 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ 43 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇੰਗਲੈਂਡ ਦੇ ਜੈਕ ਕਰਾਊਲੀ ਅਤੇ ਬੇਨ ਡਕੇਟ ਜਲਦੀ ਆਊਟ ਹੋ ਗਏ ਪਰ ਹੈਨਰੀ ਬਰੂਕ ਅਤੇ ਜੋਸ ਬਟਲਰ ਨੇ 17.1 ਓਵਰ ਬਾਕੀ ਰਹਿੰਦਿਆਂ ਟੀਮ ਨੂੰ ਜਿੱਤ ਦਿਵਾਈ। ਬਟਲਰ 58 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ ਬਰੂਕ ਵੀ 43 ਦੌੜਾਂ ਬਣਾ ਕੇ ਅਜੇਤੂ ਰਹੇ। ਬਟਲਰ ਨੇ 36 ਦੌੜਾਂ ਪੂਰੀਆਂ ਕਰਦੇ ਹੀ ਵਨਡੇ ਕ੍ਰਿਕਟ 'ਚ 5000 ਦੌੜਾਂ ਪੂਰੀਆਂ ਕਰ ਲਈਆਂ। ਇਸ ਤੋਂ ਪਹਿਲਾਂ ਹੋਪ ਸ਼ੁਰੂਆਤੀ ਵਨਡੇ 'ਚ ਇਸ ਅੰਕੜੇ 'ਤੇ ਪਹੁੰਚੇ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News