ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ

10/04/2021 8:29:09 PM

ਲੰਡਨ- ਇੰਗਲੈਂਡ ਦੀ ਟੀਮ ਏਸ਼ੇਜ਼ ਕ੍ਰਿਕਟ ਸੀਰੀਜ਼ ਦੇ ਲਈ ਦਸੰਬਰ ਜਨਵਰੀ 'ਚ ਆਸਟਰੇਲੀਆ ਫਿਰ ਜਾਵੇਗੀ, ਜਦੋ ਉਸਦੇ ਸਰਵਸ੍ਰੇਸ਼ਠ ਖਿਡਾਰੀ ਟੀਮ ਵਿਚ ਹੋਣਗੇ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਇਹ ਗੱਲ ਕਹੀ। ਕੋਰੋਨਾ ਮਹਾਮਾਰੀ ਦੇ ਵਿਚਾਲੇ ਆਸਟਰੇਲੀਆ 'ਚ ਲਾਗੂ ਸਖਤ ਪ੍ਰੋਟੋਕਾਲ ਦੇ ਵਿਚ ਈ. ਸੀ. ਬੀ. ਨੇ ਕਿਹਾ ਕਿ ਇਸ ਹਫਤੇ ਐਲਾਨ ਹੋਵੇਗੀ ਕਿ ਟੀਮ ਜਾਂ ਨਹੀਂ। ਈ. ਸੀ. ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਏਸ਼ੇਜ਼ ਸੀਰੀਜ਼ ਦੀਆਂ ਤਿਆਰੀਆਂ ਦੇ ਲਈ ਕ੍ਰਿਕਟ ਆਸਟਰੇਲੀਆ ਨਾਲ ਨਿਯਮਤ ਤੇ ਸਕਾਰਾਤਮਕ ਗੱਲਬਾਤ ਹੋ ਰਹੀ ਹੈ। ਇੰਗਲੈਂਡ ਦੇ ਖਿਡਾਰੀ ਹਾਲਾਂਕਿ ਆਸਟਰੇਲੀਆ ਵਿਚ ਇਕਾਂਤਵਾਸ ਤੇ ਪਰਿਵਾਰ ਨੂੰ ਨਾਲ ਯਾਤਰਾ ਦੀ ਆਗਿਆ ਨਹੀਂ ਮਿਲਣ ਦੀ ਸੰਭਾਵਨਾ ਤੋਂ ਚਿੰਤਿਤ ਹੈ।

ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ

PunjabKesari

ਈ. ਸੀ. ਬੀ. ਨੇ ਕਿਹਾ ਕਿ ਅਸੀਂ ਇਸ ਹਫਤੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਰਹਾਂਗੇ ਤੇ ਉਨ੍ਹਾਂ ਨੂੰ ਤਾਜ਼ਾ ਅਪਡੇਟ ਦੇ ਕੇ ਫੀਡਬੈਕ ਵੀ ਲਵਾਂਗੇ। ਯੂ. ਏ. ਈ. ਵਿਚ 17 ਅਕਤੂਬਰ ਤੋਂ 14 ਨਵੰਬਰ ਤੱਕ ਟੀ-20 ਵਿਸ਼ਵ ਕੱਪ ਅਤੇ 8 ਦਸੰਬਰ ਤੋਂ ਜਨਵਰੀ ਅੱਧ ਤੱਕ ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ਼ ਦੇ ਮਾਇਨੇ ਹਨ ਕਿ ਖਿਡਾਰੀ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਘਰਾਂ ਤੋਂ ਦੂਰ ਰਹਿਣਗੇ। ਇੰਗਲੈਂਡ ਦੇ ਸਟਾਰ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੇ ਸਾਨਸਿਕ ਸਿਹਤ ਦਾ ਹਵਾਲਾ ਦੇ ਕੇ ਕ੍ਰਿਕਟ ਤੋਂ ਬ੍ਰੇਕ ਲੈ ਲਈ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਵੀ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਏਸ਼ੇਜ਼ ਖੇਡਣਗੇ ਜਾਂ ਨਹੀਂ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਰੂਟ ਆਉਣ ਜਾਂ ਨਹੀਂ, ਏਸ਼ੇਜ਼ ਸੀਰੀਜ਼ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News