ਕ੍ਰਿਕਟਰਾਂ ਦੀ ਸ਼ਾਨਦਾਰ ਫੌਜ ਤਿਆਰ ਕਰ ਰਹੀ ਹੈ ਇੰਗਲੈਂਡ ਦੀ ਰੋਟੇਸ਼ਨ ਨੀਤੀ : ਸਟੇਨ
Monday, Feb 22, 2021 - 03:12 AM (IST)
ਜੋਹਾਨਸਬਰਗ– ਦੱਖਣੀ ਅਫਰੀਕਾ ਦੇ ਧਾਕੜ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਇੰਗਲੈਂਡ ਦੀ ਬਹੁਚਰਚਿਤ ਰੋਟੇਸ਼ਨ ਨੀਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ‘ਬੁੱਧੀਮਾਨੀ’ ਵਾਲਾ ਕਦਮ ਹੌਲੀ-ਹੌਲੀ ‘ਸ਼ਾਨਦਾਰ ਕ੍ਰਿਕਟਰਾਂ ਦੀ ਫੌਜ’ ਤਿਆਰ ਕਰ ਰਿਹਾ ਹੈ।
ਇੰਗਲੈਂਡ ਐਂਡ ਵੇਲਸਕ੍ਰਿਕਟ ਬੋਰਡ (ਈ. ਸੀ. ਬੀ.) ਦੀ ਰੋਟੇਸ਼ਨ ਨੀਤੀ ਦੀ ਸਖਤ ਆਲੋਚਨਾ ਹੁੰਦੀ ਰਹੀ ਹੈ, ਜਿਹੜੀ ਕਿ ਉਸ ਨੇ ਖਿਡਾਰੀਆਂ ਦਾ ਕਾਰਜਭਾਰ ਘੱਟ ਕਰਨ ਤੇ ਉਨ੍ਹਾਂ ਨੂੰ ਜੈਵ ਸੁਰੱਖਿਅਤ ਮਾਹੌਲ ਵਿਚ ਰਹਿੰਦੇ ਹੋਏ ਮਾਨਸਿਕ ਥਕਾਨ ਤੋਂ ਬਚਾਉਣ ਲਈ ਸ਼ੁਰੂ ਕੀਤੀ ਹੈ। ਇਸ ਕਦਮ ਨਾਲ ਕਈ ਵੱਡੇ ਮੈਚਾਂ ਤੇ ਲੜੀਆਂ ਵਿਚ ਉਸ ਦੇ ਪ੍ਰਮੁੱਖ ਖਿਡਾਰੀ ਖੇਡ ਨਹੀਂ ਪਾਉਂਦੇ ਹਨ ਪਰ ਸਟੇਨ ਨੂੰ ਲੱਗਦਾ ਹੈ ਕਿ ਇਸ ਨਾਲ ਇੰਗਲੈਂਡ ਦੀ ‘ਬੈਂਚ ਸਟ੍ਰੈਂਥ’ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀਆਂ ਭਵਿੱਖ ਦੀਆਂ ਪ੍ਰਤੀਯੋਗਿਤਾਵਾਂ ਲਈ ਟੀਮਾਂ ਦੀ ਚੋਣ ਕਰਦੇ ਸਮੇਂ ਉਸ ਨੂੰ ਮਦਦ ਮਿਲੇਗੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।