ਇੰਗਲੈਂਡ ਨੂੰ 2012 ''ਚ ਕਲੀਨ ਸਵੀਪ ਕਰਨ ਵਾਲੇ ਪਾਕਿ ਸਪਿਨਰ ਨੇ ਲਿਆ ਸੰਨਿਆਸ

Thursday, Oct 11, 2018 - 12:25 AM (IST)

ਲਾਹੌਰ- 2012 'ਚ ਪਾਕਿਸਤਾਨ ਦੀ ਟੀਮ ਨੇ ਇੰਗਲੈਂਡ ਨੂੰ 3-0 ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੂੰ ਕਲੀਨ ਸਵੀਪ ਕਰਨ ਦਾ ਕਰੈਡਿਟ ਉਦੋਂ ਪਾਕਿਸਤਾਨ ਦੇ ਖੱਬੇ ਹੱਥ ਦੇ ਸਪਿਨਰ ਅਬਦੂਰ ਰਹਿਮਾਨ ਨੂੰ ਮਿਲਿਆ ਸੀ। ਉਸ ਸੀਰੀਜ਼ 'ਚ ਰਹਿਮਾਨ ਨੇ 19 ਤੇ ਸਈਦ ਅਜਮਲ ਨੇ 24 ਵਿਕਟਾਂ ਹਾਸਲ ਕੀਤੀਆਂ ਸਨ। ਰਹਿਮਾਨ ਨੇ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰਹਿਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣਕਾਰਾਂ ਨੇ ਅਣਗੌਲਿਆ ਹੈ ਜਿਸ ਨਾਲ ਉਹ ਕਾਫੀ ਨਰਾਜ਼ ਹਨ। 38 ਸਾਲ ਦੇ ਰਹਿਮਾਨ ਨੇ ਕਿਹਾ ਮੇਰਾ ਦਿਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਲਈ ਕਰ ਰਿਹਾ ਹੈ। ਇਹ ਮੁਸ਼ਕਿਲ ਫੈਸਲਾ ਸੀ। ਰਹਿਮਾਨ ਨੇ 22 ਟੈਸਟ ਮੈਚ ਖੇਡ ਕੇ 99 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 31 ਵਨ ਡੇ 'ਚ 30 ਤਾਂ 11 ਟੀ20 ਅੰਤਰਰਾਸ਼ਟਰੀ 'ਚ 8 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਆਪਣਾ ਆਖਰੀ ਟੈਸਟ 2014 'ਚ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਸੀ।


Related News