ਪਿਛਲੇ ਚਾਰ ਸਾਲਾਂ ''ਚ ਆਸਟਰੇਲੀਆ ਵਿਰੁੱਧ ਇੰਗਲੈਂਡ ਦਾ ਰਿਕਾਰਡ ਬਿਹਤਰ : ਰੂਟ

Tuesday, Jul 09, 2019 - 09:33 PM (IST)

ਪਿਛਲੇ ਚਾਰ ਸਾਲਾਂ ''ਚ ਆਸਟਰੇਲੀਆ ਵਿਰੁੱਧ ਇੰਗਲੈਂਡ ਦਾ ਰਿਕਾਰਡ ਬਿਹਤਰ : ਰੂਟ

ਬਰਮਿੰਘਮ— ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਕੋਲ ਪੁਰਾਣੇ ਵਿਰੋਧੀ ਆਸਟਰੇਲੀਆ ਵਿਰੁੱਧ ਵੀਰਵਾਰ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ 'ਚ ਲੀਗ ਮੈਚ ਦੀ ਹਾਰ ਦਾ ਬਦਲਾ ਲੈਣ ਦੀ ਸਮਰੱਥਾ ਹੈ। ਇੰਗਲੈਂਡ ਨੂੰ ਆਸਟਰੇਲੀਆ ਨੇ ਲਾਰਡਸ 'ਚ ਖੇਡੇ ਗਏ ਲੀਗ ਮੁਕਾਬਲੇ 'ਚ ਆਸਾਨੀ ਨਾਲ ਹਰਾ ਦਿੱਤਾ ਸੀ, ਜਿਸ ਤੋਂ ਬਾਅਦ ਘਰੇਲੂ ਟੀਮ 'ਤੇ ਟੂਰਨਾਮੈਂਟ 'ਚੋਂ ਬਾਹਰ ਹੋਣ ਦਾ ਖਤਰਾ ਮੰਡਰਾਉਣ ਲੱਗਾ ਸੀ। ਭਾਰਤ ਅਤੇ ਨਿਊਜ਼ੀਲੈਂਡ ਵਿਰੁੱਧ ਲਗਾਤਾਰ ਦੋ ਜਿੱਤਾਂ ਦਰਜ ਕਰ ਕੇ ਭਾਵੇਂ ਟੀਮ ਸੈਮੀਫਾਈਨਲ ਵਿਚ ਪਹੁੰਚਣ 'ਚ ਸਫਲ ਰਹੀ। ਵਿਸ਼ਵ ਕੱਪ ਦੇ ਲੀਗ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆ ਨੇ ਅਭਿਆਸ ਮੈਚ 'ਚ ਵੀ ਇੰਗਲੈਂਡ ਨੂੰ ਹਰਾਇਆ ਸੀ ਪਰ ਇਸ ਤੋਂ ਪਹਿਲਾਂ ਇੰਗਲੈਂਡ ਨੇ ਉਸਦੇ ਘਰੇਲੂ ਮੈਦਾਨ 'ਤੇ ਵਨ ਡੇ ਸੀਰੀਜ਼ 'ਚ 4-1 ਨਾਲ ਜਿੱਤ ਦਰਜ ਕੀਤੀ ਜਦਕਿ ਆਪਣੇ ਘਰੇਲੂ ਮੈਦਾਨ 'ਤੇ ਉਸ ਨੂੰ 5-0 ਨਾਲ ਹਰਾਇਆ। ਰੂਟ ਨੇ ਕਿਹਾ ਕਿ ਜੇਕਰ ਤੁਸੀਂ ਪਿਛਲੇ 11 ਮੁਕਾਬਲਿਆਂ ਨੂੰ ਦੇਖੋਗੇ ਤਾਂ ਅਸੀਂ 9ਵਾਰ ਜੇਤੂ ਰਹੇ ਹਾਂ। ਅਸੀਂ ਪਿਛਲੇ ਕੁਝ ਸਮੇਂ ਤੋਂ ਬਹੁਤ ਦਬਾਅ ਵਾਲੇ ਮੈਚ ਖੇਡ ਰਹੇ ਹਾਂ ਤੇ ਉਮੀਦ ਹੈ ਕਿ ਅਸੀਂ ਮੈਚ 'ਚ ਵਧੀਆ ਪ੍ਰਦਰਸ਼ਨ ਕਰਾਂਗੇ।


author

Gurdeep Singh

Content Editor

Related News