ਰਾਏ ਆਸਟਰੇਲੀਆ ਵਿਰੁੱਧ ਮੈਚ 'ਚੋਂ ਬਾਹਰ

Tuesday, Jun 25, 2019 - 10:46 AM (IST)

ਰਾਏ ਆਸਟਰੇਲੀਆ ਵਿਰੁੱਧ ਮੈਚ 'ਚੋਂ ਬਾਹਰ

 ਸਪੋਰਟਸ ਡੈਸਕ- ਇੰਗਲੈਂਡ ਦਾ ਓਪਨਰ ਜੇਸਨ ਰਾਏ ਸੱਟ ਕਾਰਣ ਮੰਗਲਵਾਰ ਆਸਟਰੇਲੀਆ ਵਿਰੁੱਧ ਹੋਣ ਵਾਲੇ ਚਰਚਿਤ ਮੁਕਾਬਲੇ 'ਚੋਂ ਬਾਹਰ ਹੋ ਗਿਆ ਹੈ ਪਰ ਉਸ ਦੇ ਭਾਰਤ ਵਿਰੁੱਧ ਮੈਚ ਤਕ ਫਿੱਟ ਹੋ ਕੇ ਵਾਪਸੀ ਕਰਨ ਦੀ ਉਮੀਦ ਹੈ। ਸਲਾਮੀ ਬੱਲੇਬਾਜ਼ ਨੂੰ 14 ਜੂਨ ਨੂੰ ਸਾਊਥੰਪਟਨ ਵਿਚ ਵੈਸਟਇੰਡੀਜ਼ ਵਿਰੁੱਧ ਫੀਲਡਿੰਗ ਕਰਨ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ ਅਤੇ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਰੁੱਧ ਮੈਚਾਂ ਵਿਚ ਵੀ ਨਹੀਂ ਖੇਡ ਸਕਿਆ ਸੀ।PunjabKesariਰਾਏ ਨੇ ਹਾਲਾਂਕਿ ਸੋਮਵਾਰ ਨੈੱਟ ਸੈਸ਼ਨ ਵਿਚ ਹਿੱਸਾ ਲਿਆ ਅਤੇ ਬਿਹਤਰ ਸਥਿਤੀ ਵਿਚ ਦਿਖਾਈ ਦੇ ਰਿਹਾ ਸੀ ਪਰ ਉਹ ਅਜੇ ਪੂਰੀ ਤਰ੍ਹਾਂ ਨਾਲ ਸੱਟ ਤੋਂ ਉੱਭਰ ਨਹੀਂ ਸਕਿਆ ਹੈ, ਜਿਸ ਕਾਰਣ ਆਸਟਰੇਲੀਆ ਵਿਰੁੱਧ ਮੈਚ ਵਿਚ ਨਹੀਂ ਖੇਡ ਸਕੇਗਾ। 


Related News