ਇੰਗਲੈਂਡ ਨੇ ਭਾਰਤ ਦੌਰੇ ਲਈ ਮੈਨੂੰ ਚੁਣ ਕੇ ਥੋੜ੍ਹਾ ਜੋਖਮ ਲਿਆ ਹੈ ਪਰ ਮੈਂ ਤਿਆਰ ਹਾਂ : ਹਾਰਟਲੇ
Friday, Jan 12, 2024 - 11:40 AM (IST)
ਲੰਡਨ- ਨੌਜਵਾਨ ਸਪਿਨਰ ਟਾਮ ਹਾਰਟਲੇ ਦਾ ਮੰਨਣਾ ਹੈ ਕਿ ਇੰਗਲੈਂਡ ਨੇ ਭਾਰਤ ਦੇ ਟੈਸਟ ਦੌਰੇ ਲਈ ਉਸ ਨੂੰ ਟੀਮ ’ਚ ਚੁਣ ਕੇ ਥੋੜ੍ਹਾ ਜੋਖਮ ਲਿਆ ਹੈ ਪਰ ਉਸ ਦਾ ਕਹਿਣਾ ਹੈ ਕਿ ਹਾਲਾਤ ਉਸ ਦੀ ਗੇਂਦਬਾਜ਼ੀ ਦੇ ਅਨੁਕੂਲ ਹੋਣਗੇ ਅਤੇ ਉਹ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਨੇ ਭਾਰਤ ਖਿਲਾਫ 25 ਜਨਵਰੀ ਤੋਂ ਹੈਦਰਾਬਾਦ ’ਚ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਲਈ ਪਿਛਲੇ ਮਹੀਨੇ 16 ਮੈਂਬਰੀ ਟੀਮ ’ਚ ‘ਅਨਕੈਪਡ’ (ਜੋ ਅੰਤਰਰਾਸ਼ਟਰੀ ਪੱਧਰ ’ਤੇ ਨਾ ਖੇਡਿਆ ਹੋਵੇ) ਹਾਰਟਲੇ ਨੂੰ ਵੀ ਸ਼ਾਮਲ ਕੀਤਾ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਇਸ 24 ਸਾਲਾ ਖਿਡਾਰੀ ਨੇ ਕਿਹਾ,‘‘ਉਥੋਂ ਦੇ ਹਾਲਾਤ ਇੰਗਲੈਂਡ ਦੇ ਹਾਲਾਤ ਤੋਂ ਬਿਲਕੁਲ ਵੱਖਰੇ ਹੋਣਗੇ। ਉਸ ਨੇ ਅਸਲ ’ਚ ਦੇਖਿਆ ਹੈ ਕਿ ਭਾਰਤ ’ਚ ਕੀ ਕਾਰਗਰ ਰਿਹਾ ਹੈ ਅਤੇ ਕੀ ਵਧੀਆ ਰਹੇਗਾ। ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਉਹ ਸਮਝਦੇ ਹਨ ਕਿ ਮੈਂ ਭਾਰਤ ਜਾ ਕੇ ਚੰਗਾ ਗੇਂਦਬਾਜ਼ ਬਣ ਸਕਦਾ ਹਾਂ।
ਜਦੋਂ ਲੋਕਾਂ ਨੂੰ ਤੁਹਾਡੇ ’ਤੇ ਇਸ ਤਰ੍ਹਾਂ ਦਾ ਭਰੋਸਾ ਹੁੰਦਾ ਹੈ ਤਾਂ ਸ਼ਾਨਦਾਰ ਮਹਿਸੂਸ ਹੁੰਦਾ ਹੈ।’’
ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।