ਇੰਗਲੈਂਡ ਨੇ ਹੇਲਸ ਨੂੰ ਦਿੱਤੀ ਕਲੀਨ ਚਿੱਟ

Tuesday, Dec 05, 2017 - 03:51 AM (IST)

ਇੰਗਲੈਂਡ ਨੇ ਹੇਲਸ ਨੂੰ ਦਿੱਤੀ ਕਲੀਨ ਚਿੱਟ

ਲੰਡਨ— ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਆਪਣੇ ਬੱਲੇਬਾਜ਼ ਤੇ ਬ੍ਰਿਸਟਲ ਨਾਈਟ ਕਲੱਬ ਮਾਮਲੇ 'ਚ ਪੁਲਸ ਜਾਂਚ ਦਾ ਸਾਹਮਣਾ ਕਰ ਰਹੇ ਐਲੇਕਸ ਹੇਲਸ ਨੂੰ ਅਪਰਾਧਿਕ ਦੋਸ਼ ਤੋਂ ਛੋਟ ਦਿੰਦਿਆਂ ਉਸ ਨੂੰ ਟੀਮ 'ਚ ਚੋਣ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। 
ਹੇਲਸ ਤੇ ਉਸ ਦੇ ਸਾਥੀ ਬੇਨ ਸਟੋਕਸ 'ਤੇ ਦੋਸ਼ ਹੈ ਕਿ ਉਸ ਨੂੰ ਸਤੰਬਰ ਵਿਚ ਬ੍ਰਿਸਟਲ ਨਾਈਟ ਕਲੱਬ ਵਿਚ ਮਾਰਕੁੱਟ ਕੀਤੀ ਸੀ। ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਪਰ ਈ. ਸੀ. ਬੀ. ਨੇ ਇਸ ਘਟਨਾ ਤੋਂ ਬਾਅਦ ਸੋਮਵਾਰ ਕਿਹਾ ਕਿ ਰਾਸ਼ਟਰੀ ਟੀਮ ਵਿਚ ਚੋਣ ਲਈ ਉਸ ਦੇ ਨਾਂ 'ਤੇ ਵਿਚਾਰ ਕੀਤਾ ਜਾਵੇਗਾ ਤੇ ਇਸ ਤਰ੍ਹਾਂ ਹੇਲਸ ਨੂੰ ਕ੍ਰਿਕਟ ਬੋਰਡ ਵਲੋਂ ਕਲੀਨ ਚਿੱਟ ਮਿਲਣ ਕਾਰਨ ਰਾਹਤ ਮਿਲ ਗਈ ਹੈ।


Related News