ਕਪਤਾਨ ਮੋਰਗਨ ਦੀ ਉਂਗਲੀ ''ਚ ਸੱਟ ਨਾਲ ਇੰਗਲੈਂਡ ਪ੍ਰੇਸ਼ਾਨ
Saturday, May 25, 2019 - 12:46 AM (IST)

ਲੰਡਨ- ਆਈ. ਸੀ. ਸੀ. ਵਿਸ਼ਵ ਕੱਪ ਦੀ ਮੇਜ਼ਬਾਨ ਇੰਗਲੈਂਡ ਦੀ ਟੀਮ ਸ਼ੁੱਕਰਵਾਰ ਨੂੰ ਕਪਤਾਨ ਇਯੋਨ ਮੋਰਗਨ ਦੀ ਉਂਗਲੀ ਵਿਚ ਸੱਟ ਕਾਰਨ ਪ੍ਰੇਸ਼ਾਨੀ ਵਿਚ ਆ ਗਈ ਹੈ। ਮੋਰਗਨ ਨੂੰ ਖੱਬੇ ਹੱਥ ਦੀ ਉਂਗਲੀ ਵਿਚ ਏਜੇਸ ਬਾਓਲ ਮੈਦਾਨ 'ਤੇ ਫੀਲਡਿੰਗ ਦਾ ਅਭਿਆਸ ਕਰਨ ਦੌਰਾਨ ਸੱਟ ਲੱਗ ਗਈ। ਇੰਗਲੈਂਡ ਨੂੰ ਸ਼ਨੀਵਾਰ ਨੂੰ ਆਸਟਰੇਲੀਆ ਵਿਰੁੱਧ ਸਾਊਥੰਪਟਨ ਵਿਚ ਅਭਿਆਸ ਮੈਚ ਖੇਡਣਾ ਹੈ। ਮੋਰਗਨ ਇਸ ਮੈਚ ਤੋਂ ਪਹਿਲਾਂ ਟੀਮ ਨਾਲ ਟ੍ਰੇਨਿੰਗ ਕਰ ਰਿਹਾ ਸੀ, ਜਿਸ ਦੌਰਾਨ ਉਸ ਨੂੰ ਫੀਲਡਿੰਗ ਦੌਰਾਨ ਉਂਗਲੀ ਵਿਚ ਸੱਟ ਲੱਗ ਗਈ। ਅਭਿਆਸ ਤੋਂ ਬਾਅਦ ਉਸ ਨੂੰ ਐਕਸੇ ਲਈ ਹਸਪਤਾਲ ਭੇਜਿਆ ਗਿਆ।