ਇੰਗਲੈਂਡ ਨੇ ਪਹਿਲੇ ਟੈਸਟ ਮੈਚ ''ਚ ਨਿਊਜ਼ੀਲੈਂਡ ਨੂੰ 267 ਦੌੜਾਂ ਨਾਲ ਹਰਾਇਆ
Monday, Feb 20, 2023 - 01:04 PM (IST)
ਮਾਊਂਟ ਮੋਨਗਾਨੁਈ- ਤਜ਼ਰਬੇਕਾਰ ਜੇਮਸ ਐਂਡਰਸਨ ਅਤੇ ਸਟੂਅਰਟ ਬ੍ਰਾਂਡ ਨੇ ਪਹਿਲੇ ਦਿਨ-ਰਾਤ ਦੇ ਟੈਸਟ ਮੈਚ ’ਚ ਚੌਥੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਦੀ ਦੂਜੀ ਪਾਰੀ ’ਚ 4-4 ਵਿਕਟਾਂ ਝਟਕਾ ਕੇ ਇੰਗਲੈਂਡ ਨੂੰ 267 ਦੌੜਾਂ ਨਾਲ ਵੱਡੀ ਜਿੱਤ ਦੁਆ ਦਿੱਤੀ। ਸਟੂਅਰਟ ਬ੍ਰਾਂਡ ਨੇ ਤੀਜੇ ਦਿਨ ਹੀ ਨਿਊਜ਼ੀਲੈਂਡ ਦੇ ਟਾਪ ਕ੍ਰਮ ਦੇ 4 ਬੱਲੇਬਾਜ਼ਾਂ ਨੂੰ ਬੋਲਡ ਕਰ ਕੇ ਘਰੇਲੂ ਟੀਮ ਦਾ ਸਕੋਰ 5 ਵਿਕਟਾਂ ’ਤੇ 63 ਦੌੜਾਂ ਕਰ ਦਿੱਤਾ ਸੀ।
ਐਂਡਰਸਨ ਨੇ ਮੈਚ ਦੇ ਚੌਥੇ ਦਿਨ 4 ਵਿਕਟਾਂ ਲਈਆਂ। ਉਸ ਨੇ ਚਾਹ ਦੇ ਆਰਾਮ ਤੋਂ 15 ਮਿੰਟ ਪਹਿਲਾਂ 11ਵੇਂ ਨੰਬਰ ਦੇ ਬੱਲੇਬਾਜ਼ ਬਲੇਅਰ ਟਿਕਨਰ ਨੂੰ ਬੋਲਡ ਕਰ ਕੇ ਇੰਗਲੈਂਡ ਨੂੰ ਯਾਦਗਾਰ ਜਿੱਤ ਦੁਆ ਦਿੱਤੀ। ਚੌਥੀ ਪਾਰੀ ’ਚ ਜਿੱਤ ਲਈ 394 ਦੌੜਾਂ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ 127 ਦੌੜਾਂ ’ਤੇ ਆਊਟ ਹੋ ਗਿਆ। ਐਂਡਰਸਨ ਅਤੇ ਬ੍ਰਾਡ ਦੀ ਜੋੜੀ ਨੇ 103 ਟੈਸਟ ਮੈਚਾਂ ’ਚ 1,009 ਵਿਕਟਾਂ ਲੈਣ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਹ ਰਿਕਾਡ ਪਹਿਲਾਂ ਆਸਟ੍ਰਲੀਆ ਦੇ ਗਲੇਨ ਮੈਕਗ੍ਰਾ ਅਤੇ ਸ਼ੇਨ ਵਾਰਨ ਦੀ ਜੋੜੀ ਦੇ ਨਾਂ ਸੀ, ਜਿਸ ਨੇ ਮਿਲ ਕੇ 104 ਟੈਸਟ ’ਚ 1001 ਵਿਕਟਾਂ ਲਈਆਂ ਸਨ।