ਕੰਗਾਰੂਆਂ ਨੂੰ ਹਰਾ ਕੇ ਇੰਗਲੈਂਡ ਨੇ ਵਨ ਡੇ ਸੀਰੀਜ਼ ''ਤੇ ਕੀਤਾ ਕਬਜਾ

Sunday, Jan 21, 2018 - 06:24 PM (IST)

ਸਿਡਨੀ— ਟੈਸਟ ਸੀਰੀਜ਼ 'ਚ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਟੀਮ ਨੇ ਆਸਟਰੇਲੀਆ ਖਿਲਾਫ ਤੀਜੇ ਵਨ ਡੇ ਮੈਚ 'ਚ ਜਿੱਤ ਹਾਸਲ ਕਰਦੇ ਹੋਏ 5 ਮੈਚਾਂ 'ਚ 3-0 ਦੀ ਅਜੇਤੂਬੜਤ ਬਣ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਟੀਮ ਨੇ ਆਸਟਰੇਲੀਆ ਨੂੰ 303 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੇਜਬਾਨ ਟੀਮ 50 ਓਵਰਾਂ 'ਚ ਸਿਰਫ 286 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲੇ ਨੂੰ 16 ਦੌੜਾਂ ਨਾਲ ਮੈਚ ਹਾਰ ਗਈ।
303 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੰਗਾਰੂ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਟੀਮ ਦੀ ਪਹਿਲੀ ਵਿਕਟ ਡੇਵਿਡ ਵਾਰਨਰ (8) ਦੇ ਰੂਪ 'ਚ 24 ਡਿੱਗ ਗਈ। ਇਸ ਤੋਂ ਬਾਅਦ ਸਕੋਰ 'ਚ 20 ਦੌੜਾਂ ਹੋਰ ਜੁੜਿਆ ਸਨ ਕਿ ਮੈਨਰਨ ਵਹਾਇਟ (17) ਵੀ ਆਊਟ ਹੋ ਗਿਆ। ਹਾਲਾਂਕਿ ਕਪਤਾਨ ਸਟੀਵ ਸਮਿਥ ਨੇ ਆਰੋਨ ਫਿੰਚ ਦੇ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਫਿੰਚ ਦੇ ਆਊਚ ਹੋਣ ਤੋਂ ਬਾਅਦ ਸਮਿਥ ਅਤੇ ਮਿਛੇਲ ਮਾਰਸ਼ ਵਿਚਾਲੇ ਚੌਥੇ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਹੋਈ। ਪਰ ਫਿਰ ਕੰਗਾਰੂਆਂ ਨੂੰ ਵੱਡਾ ਝਟਕਾ ਲੱਗਾ। ਸਮਿਥ 45 ਦੌੜਾਂ ਬਣਾ ਕੇ ਆਊਟ ਹੋ ਗਿਆ। ਮਾਰਕਸ ਸਟੋਯਨਿਸ ਅਤੇ ਟਿਮ ਪੇਨ ਨੇ ਅਖੀਰ 'ਚ ਕੋਸ਼ਿਸ਼ ਜਰੂਰ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ।
ਬਟਲਰ ਦਾ ਸ਼ਾਨਦਾਰ ਸੈਂਕੜਾ
ਇਸ ਤੋਂ ਪਹਿਲਾਂ ਬਟਲਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ 6 ਵਿਕਟਾਂ 'ਤੇ 302 ਦੌੜਾਂ ਬਣਾਈਆਂ। ਪਾਰੀ ਦੀ ਆਖਰੀ ਗੇਂਦ 'ਤੇ ਆਪਣਾ ਪੰਜਵਾਂ ਵਨ ਡੇ ਸੈਂਕੜਾ ਪੂਰਾ ਕਰਨ ਵਾਲੇ ਬਟਲਰ ਨੇ 83 ਗੇਂਦਾਂ 'ਤ 6 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 100 ਦੌੜਾਂ ਦੀ ਪਾਰੀ ਖੇਡੀ। ਉਸ ਨੇ ਕ੍ਰਿਸ ਵੋਕਸ (ਅਜੇਤੂ 53) ਦੇ ਨਾਲ 7ਵੀਂ ਵਿਕਟ ਲਈ 113 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਵੋਕਸ ਨੇ 36 ਗੇਂਦਾਂ ਦੀ ਆਪਣੀ ਬਿਹਤਰੀਨ ਪਾਰੀ 'ਚ5 ਚੌਕੇ ਅਤੇ 2 ਛੱਕੇ ਲਗਾਏ।


Related News