ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ, ਦਿੱਤੀ ਇਹ ਚੇਤਾਵਨੀ

Wednesday, Jun 02, 2021 - 03:43 PM (IST)

ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ, ਦਿੱਤੀ ਇਹ ਚੇਤਾਵਨੀ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਇਸ ਮਹੀਨੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ। ਇਸ ਵੱਡੇ ਮੈਚ ਤੋਂ ਬਾਅਦ ਟੀਮ ਇੰਡੀਆ ਮੇਜ਼ਬਾਨ ਇੰਗਲੈਂਡ ਖ਼ਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡੇਗੀ। ਇਸ ਪੂਰੇ ਦੌਰੇ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤੀ ਟੀਮ ਨੂੰ ਨਿਸ਼ਾਨਾ ਬਣਾਇਆ ਹੈ । ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਹੈ ਕਿ ਉਹ 8 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਐਸ਼ੇਜ਼ ਸੀਰੀਜ਼ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਅਗਸਤ-ਸਤੰਬਰ ’ਚ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ’ਚ 5-0 ਦੀ ਕਲੀਨ ਸਵੀਪ ਕਰੇਗਾ। ਰੂਟ ਦੀ ਕਪਤਾਨੀ ’ਚ ਇੰਗਲੈਂਡ ਨੇ ਇਨ੍ਹਾਂ ਗਰਮੀਆਂ ’ਚ 7 ਟੈਸਟ ਮੈਚ ਖੇਡਣੇ ਹਨ ਅਤੇ ਇੰਗਲਿਸ਼ ਕਪਤਾਨ ਸਾਰੇ ਮੈਚ ਜਿੱਤਣਾ ਚਾਹੁੰਦਾ ਹੈ। ਦੱਸ ਦੇਈਏ ਕਿ ਇੰਗਲੈਂਡ ਦੀ ਟੀਮ ਬੁੱਧਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡੇਗੀ।

PunjabKesari

ਏਸ਼ੇਜ਼ ਦੀ ਵਧੀਆ ਤਿਆਰੀ ਚਾਹੁੰਦੈ ਰੂਟ
ਰੂਟ ਨੇ ਬ੍ਰਿਟਿਸ਼ ਮੀਡੀਆ ਨੂੰ ਦੱਸਿਆ, ‘‘ਇਨ੍ਹਾਂ ਗਰਮੀਆਂ ਦੌਰਾਨ ਆਸਟਰੇਲੀਆ ਬਾਰੇ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ। ਇਸ ਤੋਂ ਦੂਰ ਹੋਣ ਲਈ ਕੁਝ ਵੀ ਨਹੀਂ ਹੈ। ਅਸੀਂ ਲੰਮੇ ਸਮੇਂ ਤੋਂ ਕਿਹਾ ਹੈ ਕਿ ਹੁਣ ਅਸੀਂ ਉਸ ਲੜੀ ਦੀ ਯੋਜਨਾ ਬਣਾ ਰਹੇ ਹਾਂ। ਇਕ ਇੰਗਲਿਸ਼ ਪ੍ਰਸ਼ੰਸਕ ਹੋਣ ਦੇ ਨਾਲ ਅਤੇ ਇਕ ਇੰਗਲਿਸ਼ ਖਿਡਾਰੀ ਹੋਣ ਦੇ ਨਾਤੇ ਮੇਰਾ ਵਿਸ਼ਵਾਸ ਹੈ ਕਿ ਇਹ ਅਜਿਹੀ ਵੱਕਾਰੀ ਲੜੀ ਹੈ ਤੇ ਇਸ ਦਾ ਬਹੁਤ ਮਹੱਤਵ ਹੈ। “ਜਦੋਂ ਤੁਸੀਂ ਤਿਆਰੀ ਦੀ ਗੱਲ ਕਰਦੇ ਹੋ, ਤਾਂ ਮੈਂ ਸੋਚਦਾ ਹਾਂ ਕਿ ਆਸਟਰੇਲੀਆ ਜਾਣ ਤੋਂ ਪਹਿਲਾਂ ਸਾਰੇ ਸੱਤ ਟੈਸਟ ਮੈਚ ਜਿੱਤਣਾ ਤਿਆਰੀ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ ਇਸ ਨਾਲ ਤੁਹਾਨੂੰ ਕਾਫ਼ੀ ਵਿਸ਼ਵਾਸ ਮਿਲੇਗਾ।’’ ਉਸ ਨੇ ਕਿਹਾ, ‘‘ਇਸ ਸਮੇਂ ਦੁਨੀਆ ਦੀਆਂ ਦੋ ਵਧੀਆ ਟੀਮਾਂ ਵਿਰੁੱਧ ਖੇਡਣਾ ਖਿਡਾਰੀਆਂ ਲਈ ਇਕ ਵਧੀਆ ਮੌਕਾ ਹੈ।

PunjabKesari

ਭਾਰਤ ਨੇ ਇੰਗਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ ਸੀ
ਇਸ ਸਮੇਂ ਟੀਮ ਇੰਡੀਆ ਸ਼ਾਨਦਾਰ ਫਾਰਮ ’ਚ ਹੈ। ਇਸ ਸਾਲ ਦੇ ਸ਼ੁਰੂ ਵਿਚ ਭਾਰਤ ਨੇ ਆਸਟਰੇਲੀਆ ਨੂੰ ਉਸ ਦੇ ਘਰ ’ਚ 2-1 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਲੜੀ ’ਚ ਜਿੱਤ ਦਰਜ ਕੀਤੀ। ਇੰਨਾ ਹੀ ਨਹੀਂ, ਭਾਰਤ ਨੇ ਫਿਰ ਇੰਗਲੈਂਡ ਨੂੰ ਟੈਸਟ ਸੀਰੀਜ਼ ’ਚ 3-1 ਨਾਲ ਹਰਾਇਆ। ਹੁਣ ਇੰਗਲੈਂਡ ਦੀ ਨਜ਼ਰ ਆਪਣੇ ਘਰ ’ਚ ਭਾਰਤ ਤੋਂ ਬਦਲਾ ਲੈਣ ’ਤੇ ਹੋਵੇਗੀ।


author

Manoj

Content Editor

Related News