ਮੋਈਨ ਅਲੀ ਦੀ ਹਰਫਨਮੌਲਾ ਖੇਡ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ, ਸੀਰੀਜ਼ ਬਰਾਬਰ ਕੀਤੀ
Sunday, Jan 30, 2022 - 11:41 AM (IST)
ਬ੍ਰਿਜਟਾਊਨ- ਕਾਰਜਵਾਹਕ ਕਪਤਾਨ ਮੋਈਨ ਅਲੀ ਦੇ ਆਲਰਾਊਂਡ ਖੇਡ ਦੇ ਦਮ 'ਤੇ ਇੰਗਲੈਂਡ ਨੇ ਚੌਥੇ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਵੈਸਟਇੰਡੀਜ਼ ਨੂੰ 34 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 2-2 ਨਾਲ ਬਰਾਬਰ ਕਰ ਲਈ। ਇਓਨ ਮੋਰਗਨ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹਨ ਤੇ ਟੀਮ ਦੀ ਅਗਵਾਈ ਕਰ ਰਹੇ ਮੋਈਨ ਅਲੀ ਨੇ 28 ਗੇਂਦਾਂ 'ਤੇ ਇਕ ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ।
ਉਨ੍ਹਾਂ ਦੀ ਇਸ ਪਾਰੀ ਦੀ ਮਦਦ ਨਾਲ ਇੰਗਲੈਂਡ ਨੇ ਆਖਰੀ ਤਿੰਨ ਓਵਰਾਂ 'ਚ 59 ਦੌੜਾਂ ਜੋੜ ਕੇ 6 ਵਿਕਟਾਂ 'ਤੇ 193 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਸਲਾਮੀ ਬੱਲੇਬਾਜ਼ ਜੈਸਨ ਰਾਏ ਨੇ 42 ਗੇਂਦਾਂ 'ਚ 52 ਦੌੜਾਂ ਦਾ ਯੋਗਦਾਨ ਦਿਤਾ। ਸਪਿਨਰ ਮੋਈਨ ਨੇ ਇਸ ਤੋਂ ਬਾਅਦ ਗੇਂਦਬਾਜ਼ੀ 'ਚ ਕਮਾਲ ਦਿਖਾਇਆ ਤੇ ਚਾਰ ਓਵਰ 'ਚ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਬੁਰਜ ਖਲੀਫਾ 'ਤੇ ਇੰਨੀ ਰਕਮ ਖ਼ਰਚ ਕੇ ਰੋਨਾਲਡੋ ਨੇ ਕੀਤਾ ਗਰਲਫ੍ਰੈਂਡ ਨੂੰ ਬਰਥਡੇ ਵਿਸ਼ (ਦੇਖੋ ਵੀਡੀਓ)
ਵੈਸਟਇੰਡੀਜ਼ ਦੀ ਟੀਮ ਪੰਜ ਵਿਕਟਾਂ 'ਤੇ 159 ਦੌੜਾਂ ਹੀ ਬਣਾ ਸਕੀ। ਉਨ੍ਹਾਂ ਵਲੋਂ ਸਲਾਮੀ ਬੱਲੇਬਾਜ਼ ਕਾਇਲ ਮਾਇਰਸ ਨ 23 ਗੇਂਦਾ 'ਚ ਸਭ ਤੋਂ ਜ਼ਿਆਦਾ 40 ਦੌੜਾ ਬਣਾਈਆਂ ਜਦਕਿ ਜੈਸਨ ਹੋਲਡਰ ਨੇ 24 ਗੇਂਦਾਂ 'ਤੇ ਦੋ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 36 ਦੌੜਾਂ ਦੀ ਪਾਰੀ ਖੇਡੀ। ਪੰਜਵਾਂ ਤੇ ਆਖ਼ਰੀ ਮੈਚ ਐਤਵਾਰ ਨੂੰ ਬ੍ਰਿਜਟਾਊਨ 'ਚ ਖੇਡਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।