ਇੰਗਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ, ਹੰਗਰੀ ਦੀ ਵੱਡੀ ਜਿੱਤ
Friday, Apr 02, 2021 - 12:08 AM (IST)
ਲੰਡਨ– ਇੰਗਲੈਂਡ ਦੇ ਹੈਰੀ ਮੈਗੂਆਯਰ ਦੇ ਗੋਲ ਦੀ ਮਦਦ ਨਾਲ ਪੋਲੈਂਡ ’ਤੇ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੈਚ 'ਚ 2-1 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਜਦਕਿ ਹੰਗਰੀ ਨੇ ਗਰੁੱਪ-ਆਈ ਦੇ ਇਕ ਹੋਰ ਮੈਚ ਵਿਚ ਏਂਡੋਰਾ ਨੂੰ 4-1 ਨਾਲ ਹਰਾਇਆ। ਇੰਗਲੈਂਡ ਨੇ ਹੈਰੀ ਕੇਨ ਦੇ 19ਵੇਂ ਮਿੰਟ ਵਿਚ ਪੈਨਲਟੀ ’ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ ਪਰ ਜੈਕਬ ਮੋਡੇਰ ਨੇ ਕਾਰਨਰ ਕਿੱਕ ’ਤੇ ਪੋਲੈਂਡ ਨੂੰ ਬਰਾਬਰੀ ਦਿਵਾ ਦਿੱਤੀ। ਅਜਿਹੇ ਵਿਚ ਮਾਨਚੈਸਟਰ ਸਿਟੀ ਦੇ ਡਿਫੈਂਡਰ ਮੈਗੂਆਯਰ ਨੇ 85ਵੇਂ ਮਿੰਟ ਵਿਚ ਕੇਵਿਨ ਫਿਲਿਪ ਦੀ ਕਾਰਨਰ ਕਿੱਕ ’ਤੇ ਹੈਡਰ ਨਾਲ ਫੈਸਲਾਕੁੰਨ ਗੋਲ ਕੀਤਾ।
ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ
ਇੰਗਲੈਂਡ ਦੀ ਅਗਲੇ ਸਾਲ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਕੁਆਲੀਫਾਇੰਗ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ। ਵੇਮਬਲੇ ਸਟੇਡੀਅਮ ਵਿਚ ਖੇਡੇ ਗਏ ਮੈਚ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਨੇ ਇਕ ਗੋਡੇ ਦੇ ਭਾਰ ਬੈਠ ਕੇ ਨਸਲਵਾਦ ਵਿਰੁੱਧ ਆਪਣਾ ਸਰਥਨ ਜਤਾਇਆ। ਹੰਗਰੀ ਨੇ ਏਂਡੋਰਾ ’ਤੇ ਜਿੱਤ ਨਾਲ ਗਰੁੱਪ ਵਿਚ ਇੰਗਲੈਂਡ ਤੋਂ ਬਾਅਦ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ। ਉਸਦੇ ਵਲੋਂ ਏਟਿਲਾ ਫਿਓਲਾ, ਡੇਨੀਅਲ ਗਾਜਡੈਗ, ਲਾਜਲੋ ਕਲੀਨਸ਼ਲਰ ਤੇ ਲੋਇਮ ਨੇਗੋ ਨੇ ਗੋਲ ਕੀਤੇ। ਅਲਬਾਨੀਆ ਨੇ ਸੈਨ ਮੈਰਿਨੋ ’ਤੇ 2-0 ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਉਹ ਪੋਲੈਂਡ ਤੋਂ ਉੱਪਰ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।
ਇਹ ਖਬਰ ਪੜ੍ਹੋ- ਰਾਜਸਥਾਨ ਰਾਇਲਜ਼ ਲਈ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਨੂੰ ਤਿਆਰ ਹਾਂ : ਦੂਬੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।