ਇੰਗਲੈਂਡ ਨੇ ਜਾਪਾਨ ਨੂੰ 2-0 ਨਾਲ ਹਰਾਇਆ
Friday, Jun 21, 2019 - 02:47 AM (IST)

ਨੀਸ (ਫਰਾਂਸ)- ਐਲਨ ਵਾਈਟ ਦੇ ਦੋ ਗੋਲਾਂ ਦੀ ਮਦਦ ਨਾਲ ਇੰਗਲੈਂਡ ਨੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਮੁਕਾਬਲੇ ਵਿਚ ਜਾਪਾਨ ਨੂੰ 2-0 ਨੂੰ ਹਰਾ ਕੇ ਗਰੁੱਪ-ਡੀ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਪਿਛਲੇ ਵਿਸ਼ਵ ਕੱਪ ਵਿਚ ਤੀਸਰੇ ਸਥਾਨ 'ਤੇ ਰਹੀ ਇੰਗਲੈਂਡ ਦੀ ਟੀਮ ਨੂੰ ਵਾਈਟ ਨੇ 14ਵੇਂ ਮਿੰਟ ਵਿਚ ਹੀ ਲੀਡ ਦਿਵਾ ਦਿੱਤੀ। ਬੁੱਧਵਾਰ ਨੂੰ ਖੇਡੇ ਗਏ ਇਸ ਮੁਕਾਬਲੇ 'ਚ ਬਰਮਿੰਘਮ ਸਿਟੀ ਦੀ ਇਸ ਸਟ੍ਰਾਈਕਰ ਨੇ ਆਪਣਾ ਦੂਸਰਾ ਗੋਲ ਨਿਰਧਾਰਤ ਸਮੇਂ ਤੋਂ 6 ਮਿੰਟ ਪਹਿਲਾਂ ਕੀਤਾ। 30 ਸਾਲਾ ਵਾਈਟ ਇਸ ਟੂਰਨਾਮੈਂਟ ਵਿਚ ਹੁਣ ਤੱਕ ਤਿੰਨ ਗੋਲ ਕਰ ਚੁੱਕੀ ਹੈ। ਇੰਗਲੈਂਡ ਦੀ ਗਰੁੱਪ 'ਚ ਇਹ ਲਗਾਤਾਰ ਤੀਸਰੀ ਜਿੱਤ ਹੈ ਤੇ ਉਸ ਨੇ ਰਾਊਂਡ 16 ਵਿਚ ਜਗ੍ਹਾ ਬਣਾ ਲਈ ਹੈ। ਜਾਪਾਨ ਚਾਰ ਅੰਕਾਂ ਨਾਲ ਦੂਸਰੇ ਸਥਾਨ 'ਤੇ ਰਿਹਾ। ਉਸ ਨੇ ਸਕਾਟਲੈਂਡ ਨੂੰ ਹਰਾਇਆ ਸੀ ਅਰਜਨਟੀਨਾ ਨਾਲ ਮੁਕਾਬਲਾ ਬਰਾਬਰ ਖੇਡਿਆ ਸੀ।