ਵੀਜ਼ਾਂ ਮੁੱਦਾ ਕਾਰਨ ਅਜੇ ਤਕ ਭਾਰਤ ’ਚ ਟੀਮ ਨਾਲ ਨਹੀਂ ਜੁੜਿਆ ਇੰਗਲੈਂਡ ਦਾ ਨੌਜਵਾਨ ਸਪਿਨਰ ਬਸ਼ੀਰ

Monday, Jan 22, 2024 - 07:21 PM (IST)

ਵੀਜ਼ਾਂ ਮੁੱਦਾ ਕਾਰਨ ਅਜੇ ਤਕ ਭਾਰਤ ’ਚ ਟੀਮ ਨਾਲ ਨਹੀਂ ਜੁੜਿਆ ਇੰਗਲੈਂਡ ਦਾ ਨੌਜਵਾਨ ਸਪਿਨਰ ਬਸ਼ੀਰ

ਹੈਦਰਾਬਾਦ, (ਭਾਸ਼ਾ)–ਕਾਗਜ਼ੀ ਕਾਰਵਾਈ ਵਿਚ ਦੇਰੀ ਕਾਰਨ ਇੰਗਲੈਂਡ ਦੇ ਨੌਜਵਾਨ ਸਪਿਨਰ ਸ਼ੋਏਬ ਬਸ਼ੀਰ ਨੂੰ ਵੀਰਵਾਰ ਤੋਂ ਭਾਰਤ ਵਿਰੁੱਧ ਸ਼ੁਰੂ ਹੋਣ ਜਾ ਰਹੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਤੋਂ ਪਹਿਲਾਂ ਯੂ. ਏ. ਈ. ਵਿਚ ਹੀ ਰੁਕਣ ਲਈ ਮਜਬੂਰ ਹੋਣਾ ਪਿਆ। 20 ਸਾਲ ਦੇ ਬਸ਼ੀਰ ਨੂੰ ਟੈਸਟ ਡੈਬਿਊ ਦਾ ਇੰਤਜ਼ਾਰ ਹੈ। ਉਸਦੇ ਮਾਤਾ-ਪਿਤਾ ਪਾਕਿਸਤਾਨੀ ਮੂਲ ਦੇ ਹਨ। ਆਬੂਧਾਬੀ ਵਿਚ ਇੰਗਲੈਂਡ ਦੇ ਟ੍ਰੇਨਿੰਗ ਕੈਂਪ ਦੇ ਖਤਮ ਹੋਣ ਤੋਂ ਬਾਅਦ ਉਸ ਨੂੰ ਉੱਥੇ ਹੀ ਰੁਕਣਾ ਪਿਆ।

ਇਸ ਵਿਚਾਲੇ ਇੰਗਲੈਂਡ ਦੀ ਟੈਸਟ ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੇ ਸੂਚਿਤ ਕੀਤਾ ਹੈ ਕਿ ਈ. ਸੀ. ਬੀ. ਨੇ ਇਹ ਮੁੱਦਾ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਤੇ ਭਾਰਤ ਸਰਕਾਰ ਦੇ ਸਬੰਧਤ ਅਧਿਕਾਰੀਆਂ ਸਾਹਮਣੇ ਚੁੱਕਿਆ ਹੈ ਤੇ 24 ਘੰਟਿਆਂ ਦੇ ਅੰਦਰ ਇਹ ਮੁੱਦਾ ਸੁਲਝਣ ਦੀ ਉਮੀਦ ਹੈ। ਇਸ ਦੇਰੀ ਕਾਰਨ ਬਸ਼ੀਰ ਲਗਭਗ ਦੋ ਦਿਨ ਅਭਿਆਸ ਨਹੀਂ ਕਰ ਸਕੇਗਾ।


author

Tarsem Singh

Content Editor

Related News