ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜੀ ਦਾ ਕੀਤਾ ਫ਼ੈਸਲਾ
Friday, Aug 21, 2020 - 04:01 PM (IST)
ਸਾਉਥੈਂਪਟਨ (ਭਾਸ਼ਾ) : ਇੰਗਲੈਂਡ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਖ਼ਿਲਾਫ ਤੀਜੇ ਅਤੇ ਆਖ਼ਰੀ ਟੈਸਟ ਵਿਚ ਟਾਸ ਜਿੱਤ ਕੇ ਬੱਲੇਬਾਜੀ ਕਰਣ ਦਾ ਫ਼ੈਸਲਾ ਕੀਤਾ। ਇੰਗਲੈਂਡ ਦੀ ਟੀਮ 1-0 ਤੋਂ ਅੱਗੇ ਚੱਲ ਰਹੀ ਹੈ ਅਤੇ ਉਸ ਦੀਆਂ ਨਜ਼ਰਾਂ 10 ਸਾਲ ਵਿਚ ਪਾਕਿਸਤਾਨ 'ਤੇ ਪਹਿਲੀ ਲੜੀ ਜਿੱਤਣ 'ਤੇ ਲੱਗੀਆਂ ਹਨ। ਨਾਲ ਹੀ ਇੰਗਲੈਂਡ ਗਰਮੀਆਂ ਦੇ ਸੈਸ਼ਨ ਵਿਚ ਦੂਜੀ ਲੜੀ ਆਪਣੇ ਨਾਮ ਕਰਣਾ ਚਾਹੁੰਦਾ ਹੈ, ਉਸ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ 2-1 ਤੋਂ ਹਾਰ ਦਿੱਤੀ ਸੀ।
ਇੰਗਲੈਂਡ ਨੇ ਸੈਮ ਕੁਰੇਨ ਦੀ ਜਗ੍ਹਾ ਤੇਜ਼ ਗੇਂਦਬਾਜ ਜੋਫਰਾ ਆਰਚਰ ਨੂੰ ਸ਼ਾਮਲ ਕੀਤਾ ਹੈ। ਪਾਕਿਸਤਾਨ ਨੇ ਟੀਮ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਹੈ। ਮੈਚ ਤੈਅ ਸਮੇਂ ਅਨੁਸਾਰ ਹੀ ਸ਼ੁਰੂ ਹੋਵੇਗਾ। ਮੀਂਹ ਕਾਰਨ ਟਾਸ ਵਿਚ 10 ਮਿੰਟ ਦੀ ਦੇਰੀ ਹੋਈ।