ਜੋਸ ਬਟਲਰ ਨੇ ਪੂਰੀਆਂ ਕੀਤੀਆਂ 2000 ਟੀ20 ਅੰਤਰਰਾਸ਼ਟਰੀ ਦੌੜਾਂ, ਬਣਾਇਆ ਇਹ ਵੱਡਾ ਰਿਕਾਰਡ

Monday, Nov 01, 2021 - 09:29 PM (IST)

ਜੋਸ ਬਟਲਰ ਨੇ ਪੂਰੀਆਂ ਕੀਤੀਆਂ 2000 ਟੀ20 ਅੰਤਰਰਾਸ਼ਟਰੀ ਦੌੜਾਂ, ਬਣਾਇਆ ਇਹ ਵੱਡਾ ਰਿਕਾਰਡ

ਸ਼ਾਰਜਾਹ- ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸ਼੍ਰੀਲੰਕਾ ਵਿਰੁੱਧ ਟੀ-20 ਵਿਸ਼ਵ ਕੱਪ ਦੇ ਤਹਿਤ ਖੇਡੇ ਗਏ ਮੁਕਾਬਲੇ ਵਿਚ ਸ਼ਾਨਦਾਰ ਪਾਰੀ ਖੇਡੀ ਤੇ ਇਸ ਦੇ ਨਾਲ ਆਪਣੇ ਟੀ-20 ਕਰੀਅਰ ਦੀਆਂ 2000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਆਪਣਾ 86ਵਾਂ ਮੈਚ ਖੇਡ ਰਹੇ ਬਟਲਰ 140 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਂਦੇ ਰਹੇ ਹਨ। ਉਹ ਇੰਗਲੈਂਡ ਵਲੋਂ ਸਭ ਤੋਂ ਘੱਟ ਪਾਰੀਆਂ ਵਿਚ 2 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 78 ਪਾਰੀਆਂ ਵਿਚ ਇਹ ਕਾਰਨਾਮਾ ਕਰ ਦਿਖਾਇਆ ਹੈ। ਇਯੋਨ ਮੋਰਗਨ ਨੇ ਇਸ ਲਈ 83 ਪਾਰੀਆਂ ਖੇਡੀਆਂ ਸਨ।

ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ


ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਸਕੋਰ
2367 ਇਯੋਨ ਮੋਰਗਨ
2000 ਜੋਸ ਬਟਲਰ
1644 ਅਲੇਕਸ ਹੇਲਸ
1296 ਜੇਸਨ ਰਾਏ
1176 ਕੇਵਿਨ ਪੀਟਰਸਨ

ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ


ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਅਰਧ ਸੈਂਕੜੇ
15 ਜੋਸ ਬਟਲਰ
14 ਇਯੋਨ ਮੋਰਗਨ
11 ਡੇਵਿਡ ਮਲਾਨ
8 ਅਲੇਕਸ ਹੇਲਸ
7 ਜੇਸਨ ਰਾਏ, ਪੀਟਰਸਨ, ਬੇਅਰਸਟੋ

PunjabKesari


ਸਭ ਤੋਂ ਤੇਜ਼ 1000 ਦੌੜਾਂ ਬਤੌਰ ਓਪਨਰ
20 ਮੁਹੰਮਦ ਰਿਜ਼ਵਾਨ
24 ਬਾਬਰ ਆਜ਼ਮ
24 ਕੇ. ਐੱਲ. ਰਾਹੁਲ
26 ਜੋਸ ਬਟਲਰ
29 ਅਰੋਨ ਫਿੰਚ
29 ਕੋਲਿਨ ਮੁਨਰੋ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।   


author

Gurdeep Singh

Content Editor

Related News