ENG v IND : ਸੂਰਯਕੁਮਾਰ ਯਾਦਵ ਨੇ ਟੀ20 ''ਚ ਸੈਂਕੜਾ ਲਗਾ ਕੇ ਬਣਾਇਆ ਇਹ ਰਿਕਾਰਡ

Monday, Jul 11, 2022 - 01:54 PM (IST)

ਸਪੋਰਟਸ ਡੈਸਕ- ਉੱਭਰਦੇ ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਇੰਗਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਸੈਂਕੜਾ ਲਾਇਆ। ਸੂਰਯਕੁਮਾਰ ਦੇ ਟੀ-20 ਕੌਮਾਂਤਰੀ ਕ੍ਰਿਕਟ ਕਰੀਅਰ ਦਾ ਇਹ ਪਹਿਲਾ ਸੈਂਕੜਾ ਸੀ। 

ਇਸ ਦੇ ਨਾਲ ਹੀ ਇੰਗਲੈਂਡ ਦੇ ਖਿਲਾਫ ਟੀ-20 ਕੌਮਾਂਤਰੀ ਕ੍ਰਿਕਟ 'ਚ  ਵੀ ਇਹ ਉਸਦਾ ਪਹਿਲਾ ਸੈਂਕੜਾ ਹੈ। ਇਸ ਸ਼ਾਨਦਾਰ ਸੈਂਕੜੇ ਨਾਲ ਯਾਦਵ ਨੇ ਟੀ20 ਕੌਮਾਂਤਰੀ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸੂਰਯਕੁਮਾਰ ਟੀ20 'ਚ ਸੈਂਕੜਾ ਲਗਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਸੱਜੇ ਹੱਥ ਦੇ ਬੱਲੇਬਾਜ਼ ਨੇ ਇੰਗਲੈਂਡ ਦੇ ਖ਼ਿਲਾਫ਼ ਟ੍ਰੇਂਟ ਬ੍ਰਿਜ 'ਚ ਤੀਜੇ ਟੀ20 ਮੈਚ 'ਚ 14 ਚੌਕਿਆਂ ਤੇ 6 ਛੱਕਿਆਂ ਸਮੇਤ 55 ਗੇਂਦਾਂ 'ਚ ਕੁਲ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਉਨ੍ਹਾਂ ਨੇ 19ਵੇਂ ਕੌਮਾਂਤਰੀ ਮੈਚ 'ਚ ਆਪਣਾ ਪਹਿਲਾ ਟੀ20 ਕੌਮਾਂਤਰੀ ਸੈਂਕੜਾ ਆਪਣੇ ਨਾਂ ਕੀਤਾ ਹੈ। ਭਾਰਤ ਵੱਲੋਂ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਰੋਹਿਤ ਸ਼ਰਮਾ ਦੇ ਨਾਂ ਸਭ ਤੋਂ ਵੱਧ ਸੈਂਕੜੇ ਹਨ, ਜਿਨ੍ਹਾਂ ਨੇ ਕੁੱਲ 4 ਸੈਂਕੜੇ ਲਗਾਏ ਹਨ, ਜਦਕਿ ਕੇ. ਐੱਲ. ਰਾਹੁਲ ਨੇ ਦੋ ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਸੁਰੇਸ਼ ਰੈਨਾ, ਦੀਪਕ ਹੁੱਡਾ ਦੇ ਨਾਂ ਇਕ-ਇਕ ਸੈਂਕੜਾ ਦਰਜ ਹੈ। ਹੁਣ ਸੂਰਯਕੁਮਾਰ ਨੇ ਰੈਨਾ ਅਤੇ ਦੀਪਕ ਦੀ ਬਰਾਬਰੀ ਕਰ ਲਈ ਅਤੇ ਉਨ੍ਹਾਂ ਦੇ ਨਾਂ ਸੈਂਕੜਾ ਦਰਜ ਹੋ ਗਿਆ। 


Tarsem Singh

Content Editor

Related News