ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ
Wednesday, Sep 08, 2021 - 08:44 PM (IST)
ਨਵੀਂ ਦਿੱਲੀ- ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਟ ਤੋਂ ਠੀਕ ਹੋ ਗਏ ਹਨ ਅਤੇ ਇੰਗਲੈਂਡ ਦੇ ਵਿਰੁੱਧ ਮਾਨਚੈਸਟਰ ਵਿਚ 10 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਵਿਚ ਖੇਡਣ ਦੇ ਲਈ ਤਿਆਰ ਹਨ। ਸ਼ਮੀ ਤੇ ਇਸ਼ਾਂਤ ਸ਼ਰਮਾ ਨੂੰ ਹਲਕੀਆਂ ਸੱਟਾਂ ਦੇ ਕਾਰਨ ਓਵਲ ਟੈਸਟ ਵਿਚ ਆਰਾਮ ਦਿੱਤਾ ਗਿਆ ਸੀ, ਜਿਸ ਵਿਚ ਭਾਰਤ ਨੇ 157 ਦੌੜਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ । ਸ਼ਮੀ ਨੇ ਬੁੱਧਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ ।
ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ
ਸ਼ਮੀ ਦੇ ਫਿੱਟ ਹੋਣ ਨਾਲ ਕਪਤਾਨ ਵਿਰਾਟ ਕੋਹਲੀ ਅਤੇ ਇਕਲੌਤੇ ਉਪਲੱਬਧ ਕੋਚ ਵਿਕ੍ਰਮ ਰਾਠੌਰ ਨੂੰ 5ਵੇਂ ਮੈਚ ਤੋਂ ਪਹਿਲਾਂ ਵਿਕਲਪਾਂ 'ਤੇ ਵਿਚਾਰ ਕਰਨ ਵਿਚ ਮਦਦ ਮਿਲੇਗੀ। ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਵੀ ਜ਼ਖਮੀ ਹਨ ਅਤੇ ਉਹ ਹੁਣ ਵੀ ਮੈਡੀਕਲ ਟੀਮ ਦੀ ਨਿਗਰਾਨੀ ਵਿਚ ਹਨ। ਰੋਹਿਤ ਦੀ ਸੱਟ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਸਦੇ ਖੇਡਣ ਦੀ ਪੂਰੀ ਸੰਭਾਵਨਾ ਹੈ ਪਰ ਮੈਡੀਕਲ ਟੀਮ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਫੈਸਲਾ ਕੀਤਾ ਜਾਵੇਗਾ। ਜੇਕਰ ਰੋਹਿਤ ਠੀਕ ਸਮੇਂ 'ਤੇ ਫਿੱਟ ਨਹੀਂ ਹੁੰਦੇ ਤਾਂ ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ 'ਚੋਂ ਕਿਸੇ ਇਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।