ਟੋਕੀਓ ਓਲੰਪਿਕ ਕਮੇਟੀ ਦਾ ਇਕ ਕਰਮਚਾਰੀ ਹੋਇਆ ਕੋਰੋਨਾ ਨਾਲ ਇਨਫੈਕਟਡ

04/22/2020 4:30:23 PM

ਸਪੋਰਟਸ ਡੈਸਕ : ਟੋਕੀਓ ਓਲੰਪਿਕ 2020 ਦੀ ਆਯੋਜਨ ਕਮੇਟੀ ਦਾ ਇਕ ਪੁਰਸ਼ ਕਰਮਚਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ। ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਇਕ ਸਮਚਾਰ ਏਜੰਸੀ ਮੁਤਾਬਕ ਆਯੋਜਨ ਕਮੇਟੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਵਿਅਕਤੀ 21 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ। ਇਹ ਟੋਕੀਓ 2020 ਦੇ ਮੁੱਖ ਦਫਤਰ, ਚਊਕੋ ਕੂ ਵਿਚ ਕੰਮ ਕਰ ਰਿਹਾ ਸੀ।

ਬਿਆਨ ਮੁਤਾਬਕ ਇਨਫੈਕਟਡ ਵਿਅਕਤੀ ਇਸ ਸਮੇਂ ਸਿਹਤਮੰਦ ਹੋ ਰਿਹਾ ਹੈ। ਟੋਕੀਓ 2020 ਉਨ੍ਹਾਂ ਜਗ੍ਹਾਵਾਂ ਨੂੰ ਡਿਸਇਨਫੈਕਟ ਕਰ ਰਿਹਾ ਹੈ ਜਿੱਥੇ ਇਹ ਇਨਫੈਕਟਡ ਕਰਮਚਾਰੀ ਸੀ ਅਤੇ ਨਾਲ ਹੀ ਇਨਫੈਕਟਡ ਕਰਮਚਾਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਸਟਾਫ ਨੂੰ ਘਰ ਵਿਚ ਰਹਿਣ ਲਈ ਕਹਿ ਰਿਹਾ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੱਲੋਂ ਟੋਕੀਓ ਵਿਚ ਐਮਰਜੈਂਸੀ ਲਗਾਏ ਜਾਣ ਕਾਰਨ ਆਯੋਜਨ ਕਮੇਟੀ ਨੇ ਆਪਣੇ ਸਾਰੇ ਸਟਾਫ ਨੂੰ ਘਰਾਂ ਤੋਂ ਕੰਮ ਕਰਨ ਲਈ ਕਹਿ ਦਿੱਤਾ ਹੈ। 7 ਅਪ੍ਰੈਲ ਨੂੰ ਆਯਜੋਕਾਂ ਨੇ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਜਿਸ ਕੰਮ ਦੇ ਲਈ ਸਟਾਫ ਦੀ ਜ਼ਰੂਰਤ ਹੈ ਉਸ ਦੇ ਘੱਟ ਪੱਧਰ 'ਤੇ ਸਟਾਫ ਰੱਖਿਆ ਗਿਆ ਹੈ ਅਤੇ ਉਹ ਵੀ ਇਨਫੈਕਸ਼ਨ ਨੂੰ ਰੋਕਣ ਦੇ ਪੂਰੇ ਇੰਤਜ਼ਾਮਾਂ ਦੇ ਨਾਲ।


Ranjit

Content Editor

Related News