ਐਮਾ ਰਾਡੂਕਾਨੂ ਐੱਨ. ਈ. ਸੀ. ਸੀ. ਡੈਕਨ ਆਈ. ਟੀ. ਐੱਫ. ਦੀ ਜੇਤੂ ਬਣੀ

12/16/2019 12:07:03 AM

ਪੁਣੇ— ਕੁਆਲੀਫਾਇਰ ਐਮਾ ਰਾਡੂਕਾਨੂ ਨੇ ਪਹਿਲੇ ਸੈੱਟ 'ਚ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐੱਨ. ਈ. ਸੀ. ਸੀ. ਡੈਕਨ ਆਈ. ਟੀ. ਐੱਫ. ਮਹਿਲਾ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਆਸਟਰੇਲੀਆਈ-ਬ੍ਰਿਟਿਸ਼ ਖਿਡਾਰੀ ਨਿਕਿਤਾ ਬੈਂਸ ਨੂੰ ਹਰਾਇਆ। ਗ੍ਰੇਟ ਬ੍ਰਿਟੇਨ ਦੀ ਇਸ ਖਿਡਾਰੀ ਨੇ 25,000 ਡਾਲਰ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਦੇ ਇਕ ਘੰਟੇ 46 ਮਿੰਟ ਤਕ ਚੱਲੇ ਖਿਤਾਬੀ ਮੁਕਾਬਲੇ 'ਚ 5ਵੀਂ ਦਰਜਾ ਪ੍ਰਾਪਤ ਭਾਰਤੀ ਮੂਲ ਦੀ ਖਿਡਾਰੀ ਨੂੰ 3-6, 6-1, 6-4 ਨਾਲ ਹਰਾਇਆ। ਰਾਦੁਕਾਨੁ ਦੇ ਲਈ ਇਹ ਪਹਿਲਾ 25 ਦੇ ਖਿਤਾਬ ਹੈ ਜਦਕਿ ਨਿਤਾਕਾ ਲਗਾਤਾਰ ਦੂਜੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਸੀ।


Gurdeep Singh

Content Editor

Related News