ਰੈਸਲਿੰਗ ਕੁਮੈਂਟੇਟਰ ਪਤੀ ਦੀ ਕੈਰਮਿਲਾ ਨਾਲ ਨੇੜਤਾ ਵਧਣ ''ਤੇ ਭੜਕੀ ਐਮੀ ਪੋਲਿੰਸਕੀ

Tuesday, Feb 19, 2019 - 04:35 AM (IST)

ਰੈਸਲਿੰਗ ਕੁਮੈਂਟੇਟਰ ਪਤੀ ਦੀ ਕੈਰਮਿਲਾ ਨਾਲ ਨੇੜਤਾ ਵਧਣ ''ਤੇ ਭੜਕੀ ਐਮੀ ਪੋਲਿੰਸਕੀ

ਜਲੰਧਰ- ਡਬਲਯੂ. ਡਬਲਯੂ. ਈ. ਮਹਿਲਾ ਰੈਸਲਰ ਕੈਰਮਿਲਾ 'ਤੇ ਕੁਮੈਂਟੇਟਰ ਕੋਰੀ ਗ੍ਰੇਵਸ ਦਾ 'ਘਰ ਤੋੜਣ' ਦਾ ਦੋਸ਼ ਲੱਗਾ ਹੈ। ਕੈਰਮਿਲਾ 'ਤੇ ਇਹ ਦੋਸ਼ ਹੋਰ ਕਿਸੇ ਨੇ ਨਹੀਂ ਸਗੋਂ ਕੋਰੀ ਦੀ ਪਤਨੀ ਐਮੀ ਨੇ ਲਾਇਆ ਹੈ।
ਐਮੀ ਪੋਲਿੰਸਕੀ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਮਿਲੀ ਦੀ ਫੋਟੋ ਪੋਸਟ ਕਰ ਕੇ ਲਿਖਿਆ, ''ਇਹ ਮੈਨੂੰ ਬਹੁਤ ਹੇਠਾਂ ਲੈ ਜਾਵੇਗਾ ਪਰ ਹਾਂ, ਮੈਂ ਪੀੜਤ ਹਾਂ। ਮੈਂ ਉਦਾਸ ਹਾਂ। ਮੈਂ ਜਿਸ ਇਨਸਾਨ ਦੇ ਨਾਲ 11 ਸਾਲ ਉਸ ਦਾ ਸੁਪਨਾ ਪੂਰਾ ਕਰਨ ਲਈ ਬਿਤਾਏ, ਉਸੇ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ। ਇਸ ਦੌਰਾਨ ਮੇਰੇ ਮਨ ਵਿਚ ਕਈ ਵਾਰ ਆਤਮਹੱਤਿਆ ਦੇ ਵੀ ਖਿਆਲ ਆਏ। ਉਸ ਨੇ ਅਜਿਹੀ ਮਹਿਲਾ ਰੈਸਲਰ ਨਾਲ ਨੇੜਤਾ ਬਣਾ ਲਈ, ਜਿਹੜੀ ਉਸ ਦੀ ਬੇਟੀ ਦੀ ਰੋਲ ਮਾਡਲ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਦਾ ਖੁਸ਼ ਰਹੋ। ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ।''

PunjabKesari
ਆਪਣੀ ਪੋਸਟ ਵਿਚ ਐਮੀ ਨੇ ਕੈਰਮਿਲਾ ਨੂੰ ਉਸ ਦਾ ਘਰ ਤੋੜਣ ਲਈ ਸਾਫ-ਸਾਫ ਜ਼ਿੰਮੇਵਾਰ ਦੱਸਿਆ ਹੈ। ਉਥੇ ਹੀ ਰੈਸਲਿੰਗ ਫੈਨਸ ਨੂੰ ਜਿਵੇਂ ਹੀ ਇਸ ਮਾਮਲੇ ਦੀ ਭਿਣਕ ਲੱਗੀ, ਉਨ੍ਹਾਂ ਨੇ ਕੈਰਮਿਲਾ ਨੂੰ ਸੋਸ਼ਲ ਸਾਈਟਸ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਫੈਨਸ ਨੇ ਲਿਖਿਆ,''ਕੈਰਮਿਲਾ ਤੁਸੀਂ ਇਹ ਹੁਣ ਤੱਕ ਦੀ ਸਭ ਤੋਂ ਬੇਹੱਦ ਘਟੀਆ ਜੋੜੀ ਬਣਾਈ ਹੈ।''
ਉਥੇ ਹੀ ਕੈਰਮਿਲਾ ਨੇ ਹੁਣ ਤੱਕ ਐਮੀ ਦੇ ਦੋਸ਼ਾਂ 'ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਉਧਰ ਕੋਰੀ ਨੇ ਪਤਨੀ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਇਹ ਸਿਰਫ ਗਲਤ ਫਹਿਮੀ ਕਾਰਨ ਹੋਇਆ ਹੈ, ਜਿਸ ਨੂੰ ਉਹ ਜਲਦ ਹੀ ਦੂਰ ਕਰ ਲਵੇਗਾ।


author

Gurdeep Singh

Content Editor

Related News