ਉੱਭਰਦੇ ਕ੍ਰਿਕਟਰ ਦੀ ਆਸਮਾਨੀ ਬਿਜਲੀ ਡਿਗਣ ਨਾਲ ਮੌਤ
Sunday, Jun 10, 2018 - 11:53 PM (IST)

ਕੋਲਕਾਤਾ—ਉੱਭਰਦੇ ਹੋਏ 21 ਸਾਲਾ ਕ੍ਰਿਕਟਰ ਦੀ ਅੱਜ ਇਥੇ ਵਿਵੇਕਾਨੰਦ ਪਾਰਕ 'ਚ ਆਸਮਾਨੀ ਬਿਜਲੀ ਡਿਗਣ ਨਾਲ ਮੌਤ ਹੋ ਗਈ। ਕਲੱਬ ਦੇ ਸਕੱਤਰ ਅਬਦੁਲ ਮਸੂਦ ਨੇ ਦੱਸਿਆ ਕਿ ਹੁਗਲੀ ਜ਼ਿਲੇ ਦੇ ਸ਼੍ਰੀਰਾਮਪੁਰ ਦਾ ਹਰਫਨਮੌਲਾ ਖਿਡਾਰੀ ਦੇਵਬ੍ਰਤ ਪਾਲ ਪਿਛਲੇ ਮਹੀਨੇ ਦੱਖਣੀ ਕੋਲਕਾਤਾ ਸਥਿਤ ਵਿਵੇਕਾਨੰਦ ਪਾਰਕ ਵਿਚ ਕੋਲਕਾਤਾ ਕ੍ਰਿਕਟ ਅਕੈਡਮੀ ਨਾਲ ਜੁੜਿਆ ਸੀ। ਮਸੂਦ ਨੇ ਦੱਸਿਆ ਕਿ ਅਸੀਂ ਦੁਪਹਿਰ 'ਚ ਅਭਿਆਸ ਸੈਸ਼ਨ ਦੀ ਸ਼ੁਰੂਆਤ ਕਰਨ ਵਾਲੇ ਸੀ, ਉਦੋਂ ਆਸਮਾਨੀ ਬਿਜਲੀ ਡਿਗੀ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਅਸੀਂ ਉਸ ਨੂੰ ਨੇੜਲੇ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।