ਫੁੱਟਬਾਲ ਮੈਚ ਦੌਰਾਨ ਹੋਈ ਸ਼ਰਮਨਾਕ ਹਰਕਤ, ਹੁਣ ਕਲੱਬ ਨੂੰ ਮੰਗਣੀ ਪਈ ਮੁਆਫੀ

05/19/2020 3:52:46 PM

ਸਪੋਰਟਸ ਡੈਸਕ : ਨਾ ਤਾਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਆ ਰਹੀ ਹੈ ਅਤੇ ਨਾ ਹੀ ਹੁਣ ਤਕ ਇਸ ਦੀ ਕੋਈ ਵੈਕਸੀਨ ਹੀ ਬਣ ਸਕੀ ਹੈ ਪਰ ਦੁਨੀਆ ਭਰ ਵਿਚ ਹੁਣ ਹੋਲੀ-ਹੋਲੀ ਇਹ ਸੰਦੇਸ਼ ਜਾ ਚੁੱਕਿਆ ਹੈ ਕਿ ਲੋਕਾਂ ਨੂੰ ਇਸ ਦੇ ਨਾਲ ਜੀਣ ਦੀ ਆਦਤ ਪਾਉਣੀ ਪਵੇਗੀ। ਠੱਪ ਪੈ ਚੁੱਕੇ ਖੇਡ ਟੂਰਨਾਮੈਂਟ ਵੀ ਸ਼ੁਰੂ ਹੋਣ ਲੱਗੇ ਹਨ। ਇਸੇ ਕੜੀ ਵਿਚ ਦੱਖਣੀ ਕੋਰੀਆ ਵਿਚ ਬਿਨਾ ਦਰਸ਼ਕਾਂ ਤੋਂ ਇਕ ਫੁੱਟਬਾਲ ਮੈਚ ਖੇਡਿਆ ਗਿਆ ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਸ਼ਰਮਿੰਦਗੀ ਦੀ ਵਜ੍ਹਾ ਤੋਂ ਆਯੋਜਕਾਂ ਨੂੰ ਮੁਆਫੀ ਮੰਗਣੀ ਪੈ ਰਹੀ ਹੈ।

PunjabKesari

ਦਰਅਸਲ, ਐਤਵਾਰ ਨੂੰ ਦੱਖਣੀ ਕੋਰੀਆ ਦੀ ਚੋਟੀ ਫੁੱਟਬਾਲ ਚੈਂਪੀਅਨਸ਼ਿਪ ਦੇ ਲੀਗ ਵਿਚ ਐੱਫ. ਸੀ. ਸਿਓਲ ਨੇ ਗਵਾਂਗਜੂ ਦੇ ਖਿਲਾਫ ਘਰੇਲੀ ਮੈਦੈਾਨ 'ਤੇ ਮੈਚ ਖੇਡਿਆ, ਜੋ 29 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਕੋਵਿਡ-19 ਨੂੰ ਰੋਕਣ ਦੇ ਉਪਾਅ ਦੇ ਤਹਿਤ ਫੈਂਸ ਨੂੰ ਸਟੇਡੀਅਮ ਵਿਚ ਐਂਟਰੀ ਨਹੀਂ ਦਿੱਤੀ ਗਈ ਪਰ ਸਟੈਂਡਸ ਨੂੰ ਭਰਨ ਲਈ ਤਿਆਰ ਕੀਤੇ ਗਏ ਪੁਤਲਿਆਂ ਦੀ ਜਗ੍ਹਾ ਸੈਕਸ ਡਾਲ ਰੱਖ ਦਿੱਤੀਆਂ ਗਈਆਂ।

PunjabKesari

ਖਾਲੀ ਸਟੇਡੀਅਮ ਨੂੰ ਭਰਨ ਲਈ ਟੀਮ ਦੇ ਖਿਡਾਰੀਆਂ ਦੇ ਸਟੇਚੂ ਅੱਗੇ 10 ਡਾਲਸ ਰੱਖੀਆਂ ਗਈਆਂ। ਪੂਰੇ ਮਾਮਲੇ ਦਾ ਖੁਲਾਸਾ ਤਦ ਹੋਇਆ ਜਦੋਂ ਇਨ੍ਹਾਂ ਡਾਲਸ ਦੇ ਹੱਥਾਂ ਵਿਚ ਬੀਜੇ ਚਾਏਰੋ ਪੋਸਟਰਸ ਨਜ਼ਰ ਆਏ, ਜਿਸ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਡਾਲਸ ਦੇ ਡਿਜ਼ਾਈਨ ਦੇ ਪਿੱਛੇ ਦੀ ਪ੍ਰੇਰਣਾ ਹੈ। ਸੋਸ਼ਲ ਮੀਡੀਆ 'ਤੇ ਸਖਤ ਆਲੋਚਨਾ ਝਲਣ ਤੋਂ ਬਾਅਦ ਕਲੱਬ ਐੱਫ. ਸੀ. ਸਿਓਲ ਨੇ ਇਸ ਦੇ ਲਈ ਸਪਲਾਈ ਕਰਨ ਵਾਲੇ ਨੂੰ ਜ਼ਿੰਮੇਵਾਰ ਠਹਿਰਾਇਆ। ਕਲੱਬ ਵੱਲੋਂ ਫੈਂਸ ਤੋਂ ਮੁਆਫੀ ਮੰਗੀ ਗਈ। ਕਿਹਾ ਗਿਆ ਕਿ ਇਸ ਮੁਸ਼ਕਿਲ ਸਮੇਂ ਵਿਚ ਅਸੀਂ ਮਾਹੌਲ ਨੂੰ ਹਲਕਾ ਰੱਖਣਾ ਚਾਹੁੰਦੇ ਸੀ। ਅਸੀਂ ਇਸ ਬਾਰੇ ਵਿਚ ਗੰਭੀਰਤਾ ਨਾਲ ਸੋਚਾਂਗੇ ਕਿ ਜੋ ਹੋਇਆ ਅਜਿਹਾ ਦੋਬਾਰਾ ਨਾ ਹੋ ਸਕੇ। 


Ranjit

Content Editor

Related News