ਆਪਣੇ ਸਾਥੀ ਸ਼ੰਮੀ ਤੋਂ ਇਲਾਵਾ ਬੁਮਰਾਹ ਤੇ ਸਿਰਾਜ ਤੋਂ ਸਿੱਖਣਾ ਚਾਹੁੰਦੈ ਏਲਿਸ
Wednesday, Sep 15, 2021 - 09:28 PM (IST)
ਨਵੀਂ ਦਿੱਲੀ- ਪਿਛਲੇ 24 ਮਹੀਨਿਆਂ ਦੌਰਾਨ ਕਲੱਬ ਕ੍ਰਿਕਟ ਤੋਂ ਅੰਤਰਾਸ਼ਟਰੀ ਕ੍ਰਿਕਟ ਦਾ ਸਫਰ ਪੂਰਾ ਕਰਨ ਵਾਲਾ ਆਸਟ੍ਰੇਲੀਆ ਦਾ ਤੇਜ਼ ਗੇਂਦਬਾਜ਼ ਨਾਥਨ ਏਲਿਸ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਡੈਬਿਊ ਲਈ ਤਿਆਰ ਹੈ, ਜਿੱਥੇ ਉਹ ਕੁੱਝ ਨਵਾਂ ਸਿੱਖਣਾ ਚਾਹੁੰਦਾ ਹੈ। ਆਸਟ੍ਰੇਲੀਆ ਦੇ ਆਪਣੇ ਸਾਥੀ ਰਿਲੇ ਮੇਰੇਡਿਚ ਦੀ ਜਗ੍ਹਾ ਪੰਜਾਬ ਕਿੰਗਜ਼ ਦੀ ਟੀਮ ’ਚ ਚੁਣਿਆ ਗਿਆ ਏਲਿਸ ਆਪਣੇ ਸਾਥੀ ਤੇ ਮਨਪਸੰਦ ਗੇਂਦਬਾਜ਼ ਮੁਹੰਮਦ ਸ਼ੰਮੀ ਤੋਂ ਕੁੱਝ ਸਿੱਖਣਾ ਚਾਹੁਦਾ ਹੈ। ਉਸ ਨੂੰ ਉਮੀਦ ਹੈ ਕਿ ਇਸ ਦੌਰਾਨ ਉਹ ਯਾਰਕਰ ਕਰਨ ’ਚ ਮਾਹਿਰ ਜਸਪ੍ਰੀਤ ਬੁਮਰਾਹ ਅਤੇ ਹਮਲਾਵਰ ਮੁਹੰਮਦ ਸਿਰਾਜ ਤੋਂ ਵੀ ਗੇਂਦਬਾਜ਼ੀ ਨੂੰ ਲੈ ਕੇ ਗੱਲ ਕਰਨ ’ਚ ਸਫਲ ਰਹੇਗਾ।
ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ
ਏਲਿਸ ਨੇ ਕਿਹਾ ਕਿ ਆਸਟ੍ਰੇਲੀਆਈ ਟੀਮ ’ਚ ਜਗ੍ਹਾ ਬਣਾਉਣ ਦਾ ਸੁਪਨਾ ਸਾਕਾਰ ਹੋਣ ਵਰਗਾ ਸੀ। ਹਾਂ ਮੈਂ ਇਸ (ਆਈ. ਪੀ. ਐੱਲ. ’ਚ ਖੇਡਣ) ’ਚ ਵੀ ਖੇਡਣ ਦਾ ਸੁਪਨਾ ਦੇਖਿਆ ਸੀ। ਏਲਿਸ ਨੇ ਬੰਗਲਾਦੇਸ਼ ’ਚ ਹੀ ਹੈਟ੍ਰਿਕ ਬਣਾਈ, ਜਿਸ ਤੋਂ ਬਾਅਦ ਉਸ ਨੂੰ ਆਈ. ਪੀ. ਐੱਲ. ਦੇ ਬਾਅਦ ਯੂ. ਏ. ਈ. ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਟੀਮ ਦੇ ਰਿਜ਼ਰਵ ਖਿਡਾਰੀਆਂ ’ਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਡੈੱਥ ਓਵਰਾਂ ਦਾ ਮਾਹਿਰ ਮੰਨਿਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।