ਇਸ ਫੁੱਟਬਾਲਰ ਨੂੰ ਕਾਲਜ ''ਚ ਹੀ ਦਿਲ ਦੇ ਬੈਠੀ ਸੀ ਐਲਿਜ਼ਾਬੇਥ

01/30/2018 9:02:22 AM

ਜਲੰਧਰ : ਅਮਰੀਕਾ ਦੀ ਪ੍ਰਸਿੱਧ ਟੀ. ਵੀ. ਸੈਲੀਬ੍ਰਿਟੀ ਐਲਿਜ਼ਾਬੇਥ ਡੇਲਪ੍ਰਾਦੀ ਨੇ ਫੁੱਟਬਾਲ ਖਿਡਾਰੀ ਟਿਮ ਹਸਸੇਲਬੇਕ ਨਾਲ 2002 'ਚ ਵਿਆਹ ਕੀਤਾ ਸੀ। ਟਿਮ ਨੂੰ ਐਲਿਜ਼ਾਬੇਥ ਪਹਿਲੀ ਵਾਰ ਗ੍ਰੈਜੂਏਸ਼ਨ ਦੇ ਸਮੇਂ ਕਾਲਜ 'ਚ ਮਿਲੀ ਸੀ। ਕਾਲਜ 'ਚ ਟਿਮ ਫੁੱਟਬਾਲ ਕਾਰਨ ਕਾਫੀ ਪ੍ਰਸਿੱਧ ਸੀ। ਇਹ ਗੱਲ ਐਲਿਜ਼ਾਬੇਥ ਨੂੰ ਟਿਮ ਦੇ ਨੇੜੇ ਲੈ ਆਈ। ਦੋਵਾਂ ਨੇ ਲੰਬੇ ਸਮੇਂ ਤਕ ਡੇਟਿੰਗ ਕੀਤੀ।

PunjabKesari
2001 'ਚ ਉਹ ਰਿਐਲਿਟੀ ਸ਼ੋਅ 'ਸਵਾਈਵਰ : ਦਿ ਆਸਟ੍ਰੇਲੀਆ ਆਊਟਬੈਕ' ਨਾਲ ਮਸ਼ਹੂਰ ਹੋਈ। ਟਿਮ ਨਾਲ ਵਿਆਹ ਤੋਂ ਬਾਅਦ ਉਸ ਨੇ ਟਾਕ ਸ਼ੋਅ 'ਦਿ ਵਿਊ' ਹੋਸਟ ਕੀਤਾ। ਇਸ ਨਾਲ ਉਹ ਅਮਰੀਕਾ ਦੀਆਂ ਸੈਲੀਬ੍ਰਿਟੀਜ਼ ਦੀ ਲਾਈਨ ਵਿਚ ਆ ਗਈ। ਐਲਿਜ਼ਾਬੇਥ ਨੇ 10 ਸਾਲ ਇਸ ਸ਼ੋਅ ਨੂੰ ਹੋਸਟ ਕੀਤਾ ਸੀ। 
ਇਕ ਇੰਟਰਵਿਊ ਵਿਚ ਐਲਿਜ਼ਾਬੇਥ ਨੇ ਦੱਸਿਆ ਕਿ ਉਹ ਇੰਨੇ ਲੰਮੇ ਸਮੇਂ ਤਕ ਸ਼ੋਅ ਨਾਲ ਜੁੜੀ ਰਹੀ, ਇਸ ਦਾ ਇਕ ਕਾਰਨ ਉਸ ਦਾ ਪਤੀ ਟਿਮ ਵੀ ਹੈ। ਉਹ ਟਿਮ ਹੀ ਸੀ, ਜਿਸ ਨੇ ਉਸ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕੀਤਾ। ਸਾਡੇ ਤਿੰਨ ਬੱਚੇ ਹਨ, ਇਸ ਦੇ ਬਾਵਜੂਦ  ਉਸ ਨੇ ਮੈਨੂੰ ਕਦੇ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ। ਟਿਮ ਹੁਣ ਖੁਦ ਸਪੋਰਟਸ ਮਾਹਿਰ ਹੈ, ਅਜਿਹੀ ਹਾਲਤ ਵਿਚ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ 'ਚੋਂ ਸਮਾਂ ਕੱਢ ਕੇ ਉਹ ਮੇਰੇ ਨਾਲ ਹਰ ਸਮੇਂ ਖੜ੍ਹਾ ਰਹਿੰਦਾ ਹੈ। ਇਸੇ ਕਾਰਨ ਅਸੀਂ ਵਿਆਹ ਦੇ 16 ਸਾਲ ਸਫਲਤਾਪੂਰਵਕ ਪੂਰੇ ਕਰ ਚੁੱਕੇ ਹਾਂ।


Related News