ਐਲੇਨਾ ਰਿਬਾਕਿਨਾ ਨੇ ਜਾਬੇਰ ਨੂੰ ਹਰਾ ਕੇ ਵਿੰਬਲਡਨ ''ਚ ਜਿੱਤਿਆ ਪਹਿਲਾ ਗ੍ਰੈਂਡਸਲੈਮ ਖ਼ਿਤਾਬ

Sunday, Jul 10, 2022 - 01:58 PM (IST)

ਐਲੇਨਾ ਰਿਬਾਕਿਨਾ ਨੇ ਜਾਬੇਰ ਨੂੰ ਹਰਾ ਕੇ ਵਿੰਬਲਡਨ ''ਚ ਜਿੱਤਿਆ ਪਹਿਲਾ ਗ੍ਰੈਂਡਸਲੈਮ ਖ਼ਿਤਾਬ

ਸਪੋਰਟਸ ਡੈਸਕ- ਕਜ਼ਾਖਸਤਾਨ ਦੀ ਐਲੇਨਾ ਰਿਬਾਕਿਨਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਇਹ ਗਰੈਂਡਸਲੈਮ ਟੂਰਨਾਮੈਂਟ ਜਿੱਤਣ ਵਾਲੀ ਕਜ਼ਾਖਸਤਾਨ ਦੀ ਪਹਿਲੀ ਟੈਨਿਸ ਖਿਡਾਰਨ ਬਣ ਗਈ ਹੈ। ਮਾਸਕੋ ਵਿੱਚ ਜਨਮੀ ਰਿਬਾਕਿਨਾ 2018 ਤੋਂ ਬਾਅਦ ਕਜ਼ਾਖ਼ਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ। 

ਕਜ਼ਾਕਸਤਾਨ ਨੇ ਉਸ ਨੂੰ ਟੈਨਿਸ ਕਰੀਅਰ ਲਈ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਉਸ ਨੇ ਟਿਊਨੀਸ਼ੀਆ ਦੀ ਓਨਸ ਜਾਬੇਰ ਨੂੰ 3-6, 6-2, 6-2 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਹ ਆਲ ਇੰਗਲੈਂਡ ਕਲੱਬ ’ਚ 1962 ਤੋਂ ਬਾਅਦ ਪਹਿਲਾ ਮਹਿਲਾ ਖ਼ਿਤਾਬੀ ਮੁਕਾਬਲਾ ਰਿਹਾ ਜਿਸ ਵਿੱਚ ਦੋਵੇਂ ਖਿਡਾਰਨਾਂ ਆਪਣੇ ਡੈਬਿਊ ਦੌਰਾਨ ਫਾਈਨਲ ਵਿੱਚ ਪਹੁੰਚੀਆਂ।


author

Tarsem Singh

Content Editor

Related News