ਟੋਕੀਓ ਓਲੰਪਿਕ ’ਚ ਭਾਰਤੀ ਨਿਸ਼ਾਨੇਬਾਜ਼ਾਂ ਦੀ ਖ਼ਰਾਬ ਸ਼ੁਰੂਆਤ, ਇਲਾਵੇਨਿਲ ਤੇ ਅਪੂਰਵੀ ਕੁਆਲੀਫਿਕੇਸ਼ਨ ਦੌਰ ਤੋਂ ਬਾਹਰ

Saturday, Jul 24, 2021 - 03:10 PM (IST)

ਟੋਕੀਓ ਓਲੰਪਿਕ ’ਚ  ਭਾਰਤੀ ਨਿਸ਼ਾਨੇਬਾਜ਼ਾਂ ਦੀ ਖ਼ਰਾਬ ਸ਼ੁਰੂਆਤ, ਇਲਾਵੇਨਿਲ ਤੇ ਅਪੂਰਵੀ ਕੁਆਲੀਫਿਕੇਸ਼ਨ ਦੌਰ ਤੋਂ ਬਾਹਰ

ਟੋਕੀਓ— ਟੋਕੀਓ ਓਲੰਪਿਕ ਦੇ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਭਾਰਤ ਦੀ ਸ਼ੁਰੂਆਤ ਸ਼ਨੀਵਾਰ ਨੂੰ ਖ਼ਰਾਬ ਰਹੀ ਜਦੋਂ ਤਮਗ਼ੇ ਦੀ ਉਮੀਦ ਮੰਨੀ ਜਾ ਰਹੀ ਇਲਾਵੇਨਿਲ ਵਾਲਾਰੀਵਨ ਤੇ ਅਪੂਰਵੀ ਚੰਦੇਲਾ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ’ਚ ਫਾਈਨਲਸ ਦੇ ਜਗ੍ਹਾ ਨਾ ਬਣਾ ਸਕੀ। ਪਹਿਲੀ ਵਾਰ ਓਲੰਪਿਕ ’ਚ ਖੇਡ ਰਹੀ ਦੁਨੀਆ ਦੀ ਨੰਬਰ ਇਕ ਨਿਸ਼ਾਨੇਬਾਜ਼ ਇਲਾਵੇਨਿਲ 626.5 ਦੇ ਸਕੋਰ ਦੇ ਨਾਲ 16ਵੇਂ ਤੇ ਚੰਦੇਲਾ 621.9 ਅੰਕ ਦੇ ਨਾਲ 50 ਨਿਸ਼ਾਨੇਬਾਜ਼ਾਂ ’ਚ 36ਵੇਂ ਸਥਾਨ ’ਤੇ ਰਹੀਆਂ। ਹਰ ਨਿਸ਼ਾਨੇਬਾਜ਼ ਨੂੰ 10-10 ਸ਼ਾਟ ਦੀ 6 ਸੀਰੀਜ਼ ਖੇਡਣੀਆਂ ਸਨ। 
ਇਹ ਵੀ ਪੜ੍ਹੋ : ਦੀਪਿਕਾ ਤੇ ਪ੍ਰਵੀਣ ਦਾ ਤੀਰਅੰਦਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ, ਮਿਕਸਡ ਡਬਲਜ਼ ਦੇ ਕੁਆਰਟਰ ਫ਼ਾਈਨਲ ’ਚ ਪਹੁੰਚੇ

ਚੋਟੀ ਦੇ ਅੱਠ ਨਿਸ਼ਾਨੇਬਾਜ਼ਾਂ ਨੇ ਫ਼ਾਈਨਲਸ ਲਈ ਕੁਆਲੀਫ਼ਾਈ ਕੀਤਾ ਜਿਸ ’ਚ ਨਾਰਵੇ ਦੀ ਡੁਏਸਟਾਡ ਜੇਨੇਟ ਹੇਗ ਨੇ 632.9 ਦੇ ਸਕੋਰ ਦੇ ਨਾਲ ਓਲੰਪਿਕ ਕੁਆਲੀਫ਼ਿਕੇਸ਼ਨ ਦਾ ਨਵਾਂ ਰਿਕਾਰਡ ਬਣਾਕੇ ਪਹਿਲਾ ਸਥਾਨ ਹਾਸਲ ਕੀਤਾ। ਕੋਰੀਆ ਦੀ ਪਾਰਕ ਹੀਮੂਨ (631.7) ਦੂਜੇ ਤੇ ਅਮਰੀਕਾ ਦੀ ਮੈਰੀ ਟਕਰ (631.14) ਤੀਜੇ ਸਥਾਨ ’ਤੇ ਰਹੀ। ਇਸ ਸਾਲ ਦਿੱਲੀ ’ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤਣ ਵਾਲੀ ਇਲਾਵੇਨਿਲ ਨੇ ਪਹਿਲੀ ਦੋ ਸੀਰੀਜ਼ ’ਚ 9.5 ਤੇ 9.9 ਸਕੋਰ ਕਰਨ ਦੇ ਬਾਅਦ ਤੀਜੀ ਸੀਰੀਜ਼ ’ਚ ਸ਼ਾਨਦਾਰ ਵਾਪਸੀ ਕਰਨ ਦੀ ਕੋਸ਼ਿਸ਼ ਕਰਦੇ ਹੋਏ 10.9 ਸਕੋਰ ਕੀਤਾ। ਉਹ ਅਗਲੀਆਂ ਤਿੰਨ ਸੀਰੀਜ਼ ’ਚ ਇਹ ਫਾਰਮ ਜਾਰੀ ਨਹੀਂ ਰੱਖ ਸਕੀ ਤੇ 9 ਦੇ ਸਕੋਰ ਦੇ ਨਾਲ ਕੁਆਲੀਫਿਕੇਸ਼ਨ ਰੈਂਕਿੰਗ ’ਚ ਹੇਠਾਂ ਚਲੀ ਗਈ। 

ਇਹ ਵੀ ਪੜ੍ਹੋ : Tokyo Olympics ਦੀ ਓਪਨਿੰਗ ਸੈਰੇਮਨੀ ਦੌਰਾਨ ਖਿਡਾਰੀਆਂ ਨੂੰ ਚੀਅਰ-ਅੱਪ ਕਰਦੇ ਦਿਖੇ PM ਮੋਦੀ

ਦੂਜੇ ਰੀਓ ਓਲੰਪਿਕ ’ਚ 34 ਵੇਂ ਸਥਾਨ ’ਤੇ ਰਹੀ ਚੰਦੇਲਾ ਬਿਲਕੁਲ ਲੈਅ ’ਚ ਨਹੀਂ ਦਿਸੀ। ਚੰਦੇਲਾ ਨੇ 2019 ’ਚ ਦੋ ਵਿਸ਼ਵ ਕੱਪ ’ਚ ਸੋਨ ਤਮਗ਼ੇ ਜਿੱਤੇ ਸਨ। ਭਾਰਤ ਨੇ ਟੋਕੀਓ ਓਲੰਪਿਕ’ਚ ਨਿਸ਼ਾਨੇਬਾਜ਼ੀ ਦਾ ਪਹਿਲਾ ਕੋਟਾ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫ਼ਲ’ਚ ਹੀ ਹਾਸਲ ਕੀਤਾ ਸੀ। ਅੰਜੂਮ ਮੁਦ੍ਰਿਲ ਤੇ ਅਪੂਰਵੀ ਚੰਦੇਲਾ ਨੇ 2018 ’ਚ ਕੋਰੀਆ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਇਹ ਕੋਟਾ ਹਾਸਲ ਕੀਤਾ ਸੀ। ਮੁਦ੍ਰਿਲ ਦਾ ਕੋਟਾ ਮੌਜੂਦਾ ਫ਼ਾਰਮ ਦੇ ਆਧਾਰ ’ਤੇ ਇਲਾਨੇਵਿਲ ਨੂੰ ਦਿੱਤਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News