ਅਸੀਂ ਭਾਰਤ ਨੂੰ ਅੰਡਰ-19 ਵਰਲਡ ਕੱਪ 'ਚ ਹਰਾ ਸਕਦੇ ਹਾਂ : ਪਾਕਿਸਤਾਨੀ ਮੁੱਖ ਕੋਚ
Friday, Jan 10, 2020 - 02:14 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਅਤੇ ਅੰਡਰ-19 ਟੀਮ ਮੁੱਖ ਕੋਚ ਐਜਾਜ਼ ਅਹਿਮਦ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ 17 ਜਨਵਰੀ ਤੋਂ ਦੱਖਣੀ ਅਫਰੀਕਾ 'ਚ ਸ਼ੁਰੂ ਹੋਣ ਵਾਲੇ ਆਗਾਮੀ ਆਈ. ਸੀ. ਸੀ. ਯੁਵਾ ਵਰਲਡ ਕੱਪ 'ਚ ਸਾਬਕਾ ਚੈਂਪੀਅਨ ਅਤੇ ਲੰਬੇ ਸਮੇਂ ਦੀ ਵਿਰੋਧੀ ਭਾਰਤ ਨੂੰ ਹਰਾ ਸਕਦੀ ਹੈ।
ਏਜਾਜ਼ ਨੇ ਕਿਹਾ, ''ਭਾਰਤ 'ਚ ਕ੍ਰਿਕਟ ਦੀ ਬਹੁਤ ਵਧੀਆ ਵਿਵਸਥਾ ਹੈ। ਪਰ ਮੈਂ ਜਾਣਦਾ ਹਾਂ ਕਿ ਜਦੋਂ ਅਸੀਂ ਇਕ ਦੂਜੇ ਖਿਲਾਫ ਖੇਡਦੇ ਹਾਂ ਤਾਂ ਅਸੀਂ ਜ਼ਿਆਦਾ ਜਨੂੰਨੀ ਹੋ ਜਾਂਦੇ ਹਾਂ। ਇਸ ਲਈ ਅਸੀਂ ਹਾਲ ਹੀ 'ਚ ਏਸ਼ੀਆਈ ਐਮਰਜਿੰਗ ਨੈਸ਼ਨਲਸ ਕੱਪ ਦੇ ਸੈਮੀਫਾਈਨਲ 'ਚ ਵੀ ਉਨ੍ਹਾਂ ਨੂੰ ਹਰਾ ਦਿੱਤਾ ਸੀ।'' ਏਜਾਜ਼ ਨੇ ਕਿਹਾ, ''ਇਸ ਵਾਰ ਵੀ ਮੈ ਜਾਣਦਾ ਹਾਂ ਕਿ ਸਾਡੇ ਖਿਡਾਰੀਆਂ ਦਾ ਜਨੂੰਨ ਉਨ੍ਹਾਂ 'ਤੇ ਭਾਰੀ ਪਵੇਗਾ, ਹਾਲਾਂਕਿ ਉਨ੍ਹਾਂ ਦੀ ਟੀਮ ਬਹੁਤ ਮਜ਼ਬੂਤ ਹੈ।'' ਪਾਕਿਸਤਾਨ ਨੇ ਬੀਤੇ ਸਮੇਂ 'ਚ ਦੋ ਵਾਰ ਅੰਡਰ-19 ਵਰਲਡ ਕੱਪ ਖਿਤਾਬ ਜਿੱਤਿਆ ਹੈ।