ਪੇਰੂ ਫੁੱਟਬਾਲ ਪ੍ਰਮੁੱਖ ਨੂੰ 18 ਮਹੀਨਿਆਂ ਦੀ ਹਿਰਾਸਤ

12/08/2018 3:14:31 PM

ਲੀਮਾ— ਪੇਰੂ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਐਡਵਿਨ ਓਵਿਦੋ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ 18 ਮਹੀਨਿਆਂ ਦੇ ਲਈ ਹਿਰਾਸਤ 'ਚ ਰਖਿਆ ਗਿਆ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ 47 ਸਾਲਾ ਐਡਵਿਨ ਜੱਜਾਂ ਅਤੇ ਕੰਪਨੀ ਕਾਰਜਕਾਰੀਆਂ ਦੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਦਾ ਰੈਕਟ ਚਲਾ ਰਹੇ ਸਨ। ਵਕੀਲਾਂ ਨੇ ਇਸ ਮਾਮਲੇ 'ਚ ਓਵਿਦੋ ਨੂੰ ਚੀਨੀ ਕੰਪਨੀ ਦੇ ਦੋ ਯੂਨੀਅਨ ਕਰਮਚਾਰੀਆਂ ਦੀ ਹੱਤਿਆ ਦਾ ਕਥਿਤ ਤੌਰ 'ਤੇ ਹੁਕਮ ਦੇਣ ਦੇ ਦੋਸ਼ 'ਚ 24 ਮਹੀਨਿਆਂ ਤਕ ਜੇਲ ਭੇਜਣ ਦੀ ਵੀ ਅਦਾਲਤ ਤੋਂ ਅਪੀਲ ਕੀਤੀ ਸੀ। 

ਪਿਛਲੇ ਕੁਝ ਮਹੀਨਿਆਂ ਤੋਂ ਓਵਿਦੋ 'ਤੇ ਹੱਤਿਆ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜਾਂ ਨੂੰ ਵਿਸ਼ਵ ਕੱਪ ਦੀ ਟਿਕਟ ਮੁਹੱਈਆ ਕਰਾਉਣ ਦੇ ਚਲਦੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਦਬਾਅ ਵਧਿਆ ਸੀ। ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਚਲ ਰਹੇ ਇਸ ਪੂਰੇ ਵਿਵਾਦ ਨਾਲ ਪੇਰੂ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਭਵਿੱਖ ਨੂੰ ਲੈ ਕੇ ਕੋਈ ਸੰਕਟ ਪੈਦਾ ਨਹੀਂ ਹੋਇਆ ਹੈ। ਅਰਜਨਟੀਨਾ ਦੇ ਕੋਚ ਰਿਕਾਰਡੋ ਗਾਰੇਸਕਾ ਦੇ ਮਾਰਗਦਰਸ਼ਨ 'ਚ ਪੇਰੂ ਦੀ ਟੀਮ ਨੇ ਸਾਲ 1982 ਦੇ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ।


Tarsem Singh

Content Editor

Related News