ਦੁਨੀਆ ਦੇ ਸਭ ਤੋਂ ਤਾਕਤਵਰ ਆਦਮੀ ਦਾ ਖਿਤਾਬ ਜਿੱਤ ਚੁੱਕੇ ਐਡੀ ਦੀ ਹਾਦਸੇ ''ਚ ਦਰਦਨਾਕ ਮੌਤ

11/26/2019 1:28:22 PM

ਨਵੀਂ ਦਿੱਲੀ— ਦੁਨੀਆ ਦੇ ਸਟ੍ਰਾਂਗੈਸਟ ਮੈਨ ਐਡੀ ਹਾਲ ਦੀ ਇਕ ਹਸਪਤਾਲ 'ਚ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਦਰਅਸਲ, ਐਡੀ ਹਾਲ ਦੇ ਗੁਪਤ ਅੰਗ 'ਤੇ ਜਿਮ ਸੈਸ਼ਨ ਦੇ ਦੌਰਾਨ ਵੇਟ ਡਿੱਗ ਗਿਆ ਸੀ। ਜ਼ਖ਼ਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
PunjabKesari
ਐਡੀ 6 ਵਾਰ ਯੂ. ਕੇ. ਦਾ ਸਟ੍ਰਾਂਗੈਸਟ ਮੈਨ ਰਹਿ ਚੁੱਕਾ ਸੀ। ਉਸ ਨੂੰ ਕਾਰ ਚੁੱਕਣ, ਹਵਾਈ ਜਹਾਜ਼ ਨੂੰ ਖਿੱਚਣ ਅਤੇ ਬੀਅਰ ਦਾ ਡਰੱਮ ਝਟਕੇ ਨਾਲ ਉਠਾਉਣ ਦੇ ਕਾਰਨ ਜਾਣਿਆ ਜਾਂਦਾ ਹੈ। 31 ਸਾਲਾ ਐਡੀ ਦੇ ਨਾਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਜਿਮ 'ਚ ਲੱਤਾਂ ਦੀ ਐਕਸਰਸਾਈਜ਼ ਕਰ ਰਿਹਾ ਸੀ। ਉਸੇ ਵੇਲੇ ਰਾਡ 'ਤੇ ਜ਼ਿਆਦਾ ਭਾਰ ਹੋਣ ਦੇ ਕਾਰਨ ਉਹ ਵਿਚਾਲਿਓਂ ਟੁੱਟ ਗਈ।
PunjabKesari
ਜ਼ਿਕਰਯੋਗ ਹੈ ਕਿ 2017 'ਚ ਐਡੀ ਹਾਲ ਨੂੰ ਵਰਲਡ ਸਟ੍ਰਾਂਗੈਸਟ ਮੈਨ ਦਾ ਖਿਤਾਬ ਮਿਲਿਆ ਸੀ। ਉਸ ਨੇ ਮਸ਼ਹੂਰ ਹਸਤੀਆਂ ਹਾਫਥੋਰ ਬਿਓਰਸਟਨ ਦੇ ਇਲਾਵਾ ਬ੍ਰਾਇਨ ਸ਼ਾਅ ਨੂੰ ਪਛਾੜਿਆ ਸੀ। ਉਸ ਦੇ ਨਾਂ 500 ਕਿਲੋਗ੍ਰਾਮ ਦੀ ਡੈਡਲਿਫਟ ਲਗਾਉਣ ਦਾ ਇਕਲੌਤਾ ਰਿਕਾਰਡ ਦਰਜ ਹੈ। ਉਸ ਨੂੰ ਪ੍ਰਸ਼ੰਸਕ ਬੀਸਟ ਦੇ ਨਾਂ ਨਾਲ ਜਾਣਦੇ ਸਨ। ਦੱਸਿਆ ਜਾਂਦਾ ਹੈ ਕਿ ਐਡੀ ਰੋਜ਼ 8 ਹਜ਼ਾਰ ਕੈਲੋਰੀ ਵਾਲਾ ਖਾਣਾ ਖਾਂਦਾ ਸੀ।

PunjabKesari

PunjabKesari

PunjabKesari

PunjabKesari


Tarsem Singh

Content Editor

Related News