ਹਰ ਸਾਲ ਟੂਰਨਾਮੈਂਟ ਨਹੀ ਚਾਹੁੰਦਾ ਇੰਗਲੈਂਡ, ਭਾਰਤ ਪਹਿਲਾਂ ਹੀ ਕਰ ਚੁੱਕਾ ਹੈ ਵਿਰੋਧ
Sunday, Nov 10, 2019 - 02:12 PM (IST)

ਸਪੋਰਟਸ ਡੈਸਕ— ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਆਈ. ਸੀ. ਸੀ. ਨੂੰ ਸੂਚਿਤ ਕੀਤਾ ਹੈ ਕਿ ਉਹ 2023 ਤੋਂ 2031 ਤਕ ਹਰ ਸਾਲ ਆਈ. ਸੀ. ਸੀ. ਟੂਰਨਾਮੈਂਟ ਕਰਵਾਉਣ ਦੇ ਪੱਖ ਵਿਚ ਨਹੀਂ। ਭਾਰਤੀ ਬੋਰਡ ਪਹਿਲਾਂ ਹੀ ਇਸਦਾ ਵਿਰੋਧ ਕਰ ਚੁੱਕਾ ਹੈ ਤੇ ਕ੍ਰਿਕਟ ਆਸਟਰੇਲੀਆ ਨੇ ਉਸਦਾ ਸਮਰਥਨ ਕੀਤਾ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਵਿਸ਼ਵ ਕ੍ਰਿਕਟ ਦੇ 'ਬਿੱਗ ਥ੍ਰੀ' ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਆਈ. ਸੀ. ਸੀ. ਦਾ ਰਸਤਾ ਮੁਸ਼ਕਿਲ ਹੋਵੇਗਾ।
ਈ. ਸੀ. ਬੀ. ਦੇ ਪ੍ਰਧਾਨ ਕੋਲਿਨ ਗ੍ਰੇਵਸ ਨੇ ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਮਨੂੰ ਸਾਹਨੀ ਨੂੰ ਇਕ ਈ-ਮੇਲ 'ਚ ਕਿਹਾ, ''ਈ. ਸੀ. ਬੀ. 2023 ਤੋਂ 2031 ਦੇ ਵਿਚਾਲੇ ਹਰ ਸਾਲ ਆਈ. ਸੀ. ਸੀ. ਟੂਰਨਾਮੈਂਟ ਕਰਾਉਣ ਦੇ ਪੱਖ 'ਚ ਨਹੀਂ ਹੈ। ਦੁਬਈ 'ਚ ਆਈ. ਸੀ. ਸੀ. ਦੀ ਪਿਛਲੀ ਬੈਠਕ 'ਚ ਪ੍ਰਸਤਾਵ ਰੱਖਿਆ ਗਿਆ ਸੀ ਕਿ 8 ਸਾਲ ਦੀ ਮਿਆਦ 'ਚ 2023 ਤੋਂ 2031 ਦੇ ਵਿਚਾਲੇ 50 ਓਵਰਾਂ ਦੇ ਦੋ ਵਰਲਡ ਕੱਪ, ਚਾਰ ਟੀ-20 ਵਿਸ਼ਵ ਕੱਪ ਅਤੇ ਦੋ ਮਲਟੀਨੈਸ਼ਨਲ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ। ਗ੍ਰੇਵਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਸਤਾਵ ਮੰਨਣ ਨਾਲ ਖਿਡਾਰੀਆਂ ਦੇ ਕੰਮ ਦਾ ਵਾਧੂ ਭਾਰ ਅਤੇ ਸਿਹਤ ਦਾ ਵੀ ਮਸਲਾ ਹੈ। ਗ੍ਰੇਵਸ ਨੇ ਕਿਹਾ ਕਿ ਆਈ. ਸੀ. ਸੀ ਵਰਲਡ ਚੈਂਪੀਅਨਸ਼ਿਪ ਦੀ ਵੱਧਦੀ ਗਿਣਤੀ ਨਾਲ ਇਸਦਾ ਮਹੱਤਵ ਘੱਟ ਜਾਵੇਗਾ। ਉਨ੍ਹਾਂ ਨੇ ਕਿਹਾ, ''ਈ. ਸੀ. ਬੀ. ਦੀ ਅਗੇਤ ਖਿਡਾਰੀ ਹਨ ਅਤੇ ਮੌਜੂਦਾ ਪ੍ਰਸਤਾਵ ਮੰਨੀਏ ਤਾਂ ਖਿਡਾਰੀਆਂ ਨੂੰ ਆਰਾਮ ਲਈ ਸਮਾਂ ਹੀ ਨਹੀਂ ਰਹਿ ਜਾਵੇਗਾ।