ECB ਨੇ ਨਸਲਵਾਦ ਖ਼ਿਲਾਫ਼ ਚੁੱਕਿਆ ਇਹ ਕਦਮ, ਇਨ੍ਹਾਂ ਨੂੰ ਬਣਾਇਆ ਮੈਚ ਰੈਫ਼ਰੀ

Saturday, May 29, 2021 - 12:01 PM (IST)

ਲੰਡਨ— ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਆਪਣੇ ਮੈਚ ਰੈਫ਼ਰੀਆਂ ਦੇ ਪੈਨਲ ’ਚ ਸਾਬਕਾ ਤੇਜ਼ ਗੇਂਦਬਾਜ਼ ਡੇਵੋਨ ਮੈਕਲਮ ਤੇ ਡੀਨ ਹੈਡਲੀ ਨੂੰ ਸ਼ਾਮਲ ਕਰਨ ਲਈ ਤਿਆਰ ਹੈ। ਇਕ ਰਿਪੋਰਟ ਦੇ ਮੁਤਾਬਕ, ਅਫ਼ਰੀਕਨ-ਕੈਰੇਬੀਆਈ ਮੂਲ ਦੇ ਇੰਗਲੈਂਡ ਦੇ ਇਹ ਦੋਵੇਂ ਸਾਬਕਾ ਗੇਂਦਬਾਜ਼ ‘ਪੂਰਕ ਮੈਚ ਰੈਫ਼ਰੀਆਂ’ ਦੀ ਕਮੇਟੀ ’ਚ ਸ਼ਾਮਲ ਕੀਤੇ ਗਏ ਪੰਜ ਨਵੇਂ ਨਾਵਾਂ ’ਚ ਮੌਜੂਦ ਹਨ। ਇਸ ਦਾ ਅਧਿਕਾਰਤ ਐਲਾਨ ਛੇਤੀ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਅੱਜ ਰੋਹਿਣੀ ਕੋਰਟ ’ਤੇ ਕੀਤਾ ਜਾਵੇਗਾ ਪੇਸ਼

ਕ੍ਰਿਕਟ ’ਚ ਸ਼ਾਨਦਾਰ ਕਰੀਅਰ ਦੇ ਬਾਅਦ ਦੋਵੇਂ ਸਾਬਕਾ ਕ੍ਰਿਕਟਰ ਕੋਚ ਦੀ ਭੂਮਿਕਾ ’ਚ ਖੇਡ ਨਾਲ ਜੁੜੇ ਰਹੇ ਹਨ। ਮੈਲਕਮ ਨੇ ਟੈਸਟ ’ਚ 128 ਵਿਕਟਾਂ ਸਮੇਤ ਪਹਿਲੇ ਦਰਜੇ ਦੇ ਕ੍ਰਿਕਟ ’ਚ 1000 ਤੋੋਂ ਵੱਧ ਵਿਕਟਾਂ ਲਈਆਂ ਹਨ। ਹੈਡਲੀ ਨੇ ਸੱਟ ਨਾਲ ਕਰੀਅਰ ਪ੍ਰਭਾਵਿਤ ਹੋਣ ਤੋਂ ਪਹਿਲਾਂ 60 ਵਿਕਟਾਂ ਝਟਕਾਈਆਂ ਸਨ। ਇਹ ਈ. ਸੀ. ਬੀ. ਦੀ ਵਿਭਿੰਨਤਾ ਪ੍ਰਤੀ ਵਚਨਬੱਧਤਾ ਦਾ ਸੰਕੇਤ ਹੈ।
ਇਹ ਵੀ ਪੜ੍ਹੋ : ਅਮਿਤ ਪੰਘਾਲ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ

ਪਿਛਲੇ ਸਾਲ ਸਾਬਕਾ ਟੈਸਟ ਅੰਪਾਇਰ ਜਾਨ ਹੋਲਡਰ ਨੇ ਦੋਸ਼ ਲਾਇਆ ਸੀ ਕਿ ਈ. ਸੀ. ਬੀ. ਨੇ 1992 ਦੇ ਬਾਅਦ ਪਹਿਲੇ ਦਰਜੇ ਲਈ ਕਾਲੇ ਮੈਚ ਅਧਿਕਾਰੀਆਂ ਦੀ ਨਿਯੁਕਤੀ ਨਹੀਂ ਕੀਤੀ ਹੈ। ਉਨ੍ਹਾਂ ਨੇ ਇਸ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਈ. ਸੀ. ਬੀ. ਨੇ ਇਸ ਦੇ ਬਾਅਦ ਕਈ ਉਪਾਅ ਦਾ ਵੀ ਐਲਾਨ ਕੀਤਾ ਹੈ ਜਿਸ ’ਚ ਇਹ ਯਕੀਨੀ ਕਰਨ ਦੀ ਵਚਨਬੱਧਤਾ ਵੀ ਸ਼ਾਮਲ ਹੈ ਕਿ 2021 ਦੇ ਅੰਤ ਤਕ ਰਾਸ਼ਟਰੀ ਪੈਨਲ ’ਤੇ ਘੱਟੋ-ਘੱਟ 15 ਫ਼ੀਸਦੀ ਅੰਪਾਇਰ ਕਾਲੇ ਤੇ ਘੱਟ ਗਿਣਤੀ ਜਾਤੀ ਪਿੱਠਭੂਮੀ ਤੋਂ ਹੋਣਗੇ। ਫ਼ਿਲਹਲ ਇਹ ਅੰਕੜਾ 8 ਫ਼ੀਸਦੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।                                                 


Tarsem Singh

Content Editor

Related News