ਏਅਰਥਿੰਗਸ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ - ਰਦਜਾਬੋਵ ਤੇ ਅਰੋਨੀਅਨ ਵਿਚਾਲੇ ਹੋ ਸਕਦੈ ਫਾਈਨਲ

01/02/2021 3:21:35 AM

ਨਾਰਵੇ (ਨਿਕਲੇਸ਼ ਜੈਨ)– ਏਅਰਥਿੰਗਸ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਅਰਮੀਨੀਆ ਦੇ ਤੈਮੂਰ ਰਦਜਾਬੋਵ ਤੇ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੇ ਸੈਮੀਫਾਈਨਲ ਦੇ ਪਹਿਲੇ ਦਿਨ ਕ੍ਰਮਵਾਰ ਰੂਸ ਦੇ ਡੇਨੀਅਲ ਡੂਬੋਵ ਤੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੂੰ 3-1 ਨਾਲ ਹਰਾਉਂਦੇ ਹੋਏ ਫਾਈਨਲ ਵੱਲ ਮਜ਼ਬੂਤੀ ਨਾਲ ਕਦਮ ਵਧਾ ਦਿੱਤੇ ਹਨ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾ ਕੇ ਵੱਡਾ ਉਲਟਫੇਰ ਕਰਨ ਵਾਲੇ ਰੂਸ ਦੇ ਡੇਨੀਅਲ ਡੂਬੋਵ ਨੂੰ ਅਜਰਬੈਜਾਨ ਦੇ ਧਾਕੜ ਖਿਡਾਰੀ ਤੇ ਵਿਸ਼ਵ ਕੱਪ ਜੇਤੂ ਰਦਜਾਬੋਵ ਹੱਥੋਂ ਇਕਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਵਿਚਾਲੇ ਖੇਡੇ ਗਏ ਚਾਰ ਰੈਪਿਡ ਮੁਕਾਬਲਿਆਂ ਵਿਚ ਪਹਿਲਾ ਤੇ ਆਖਰੀ ਮੁਕਾਬਲਾ ਰਦਜਾਬੋਵ ਨੇ ਆਪਣੇ ਨਾਂ ਕੀਤਾ ਤੇ ਵਿਚਾਲੇ ਦੇ ਦੋ ਰੈਪਿਡ ਡਰਾਅ ਰਹੇ।
ਠੀਕ ਇਸੇ ਤਰ੍ਹਾਂ ਦਾ ਨਤੀਜਾ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੇ ਮੈਕਸਿਮ ਲਾਗ੍ਰੇਵ ਦੇ ਨਾਲ ਦੁਹਰਾ ਦਿੱਤਾ। ਵੱਡੀ ਗੱਲ ਇਹ ਹੈ ਕਿ ਜੇਕਰ ਦੂਜੇ ਦਿਨ ਵੀ ਨਤੀਜਾ ਇਹ ਹੀ ਜਾਂ ਡਰਾਅ ਰਿਹਾ ਤਾਂ ਰਦਜਵੋਬ ਤੇ ਅਰੋਨੀਅਨ ਵਿਚਾਲੇ ਟੱਕਰ ਸਾਫ ਨਜ਼ਰ ਆਉਂਦੀ ਹੈ। ਅਜਰਬੈਜਾਨ ਤੇ ਅਰਮੀਨੀਆ ਵਿਚਾਲੇ ਹੁਣ ਕੁਝ ਦਿਨ ਪਹਿਲਾਂ ਹੀ ਅਸਲ ਜੰਗ ਹੋਈ ਹੈ ਤੇ ਅਜਿਹੇ ਵਿਚ ਜਦ ਕਈ ਵਾਰ ਆਨ ਦਿ ਬੋਰਡ ਸ਼ਤਰੰਜ ਵਿਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਖਿਡਾਰੀ ਆਪਸ ਵਿਚ ਨਹੀਂ ਖੇਡਦੇ ਹਨ, ਇਸ ਆਨਲਾਈਨ ਸ਼ਤਰੰਜ ਵਿਚ ਦੋਵਾਂ ਦੇ ਚੋਟੀ ਖਿਡਾਰੀਆਂ ਵਿਚਾਲੇ ਮੁਕਾਬਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News