ਡੀ. ਵਾਈ ਪਾਟਿਲ ਸਟੇਡੀਅਮ ਮਹਿਲਾ ਪ੍ਰੀਮੀਅਰ ਲੀਗ-2026 ਦੀ ਕਰੇਗਾ ਮੇਜ਼ਬਾਨੀ
Tuesday, Nov 18, 2025 - 03:11 PM (IST)
ਮੁੰਬਈ– ਇਸ ਮਹੀਨੇ ਦੀ ਸ਼ੁਰੂਆਤ ਵਿਚ ਮਹਿਲਾ ਵਿਸ਼ਵ ਕੱਪ ਦੇ ਯਾਦਗਾਰ ਫਾਈਨਲ ਦਾ ਆਯੋਜਨ ਕਰਨ ਵਾਲਾ ਡੀ. ਵਾਈ. ਪਾਟਿਲ ਸਟੇਡੀਅਮ ਜਨਵਰੀ ਵਿਚ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) 2026 ਦੇ ਦੋ ਪੜਾਵਾਂ ਵਿਚੋਂ ਇਕ ਦੀ ਮੇਜ਼ਬਾਨੀ ਕਰੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਨੇ ਡਬਲਯੂ. ਪੀ. ਐੱਲ. ਦੇ ਚੌਥੇ ਸੀਜ਼ਨ ਲਈ ਮੁੰਬਈ ਤੇ ਬੜੌਦਾ ਨੂੰ ਚੁਣਿਆ ਹੈ। ਡੀ. ਵਾਈ. ਪਾਟਿਲ ਸਟੇਡੀਅਮ ਇਸ ਸੀਜ਼ਨ ਦੀ ਸ਼ੁਰੂਆਤ ਦਾ ਸਥਾਨ ਹੋਵੇਗਾ। ਜੇਕਰ ਸਭ ਕੁਝ ਯੋਜਨਾ ਦੇ ਮੁਤਾਬਕ ਰਿਹਾ ਤਾਂ ਫਾਈਨਲ ਸਮੇਤ ਟੂਰਨਾਮੈਂਟ ਦਾ ਦੂਜਾ ਹਿੱਸਾ ਬੜੌਦਾ ਦੇ ਕੋਟਾਂਬੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਬੜੌਦਾ ਪੜਾਅ 16 ਜਨਵਰੀ ਦੇ ਨੇੜੇ ਸ਼ੁਰੂ ਹੋ ਸਕਦਾ ਹੈ ਕਿਉਂਕਿ 11 ਜਨਵਰੀ ਨੂੰ ਸ਼ਹਿਰ ਵਿਚ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੁਰਸ਼ਾਂ ਦਾ ਵਨ ਡੇ ਮੈਚ ਖੇਡਿਆ ਜਾਣਾ ਹੈ।
