ਡਵੇਨ ਸਮਿਥ ਨੇ ਆਪਣੇ ਕੇਮਾਰ ਭਰਾ ਨੂੰ ਲਗਾਏ 1 ਓਵਰ ''ਚ 6 ਛੱਕੇ

Wednesday, Dec 02, 2020 - 02:28 AM (IST)

ਨਵੀਂ ਦਿੱਲੀ- ਟੀ20 ਕ੍ਰਿਕਟ 'ਚ ਆਪਣੀ ਬੱਲੇਬਾਜ਼ੀ ਦਾ ਜਲਵਾ ਦਿਖਾ ਚੁੱਕੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਡਵੇਨ ਸਮਿਥ ਨੇ ਇਕ ਕਲੱਬ ਮੈਚ 'ਚ ਇਕ ਅਜਿਹਾ ਕਾਰਨਾਮਾ ਕੀਤਾ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸਮਿਥ ਨੇ ਆਪਣੇ ਭਰਾ ਕੇਮਾਰ ਸਮਿਥ ਦੇ ਵਿਰੁੱਧ ਹਮਲਾਵਰ ਬੱਲੇਬਾਜ਼ੀ ਕੀਤੀ ਤੇ ਉਸ ਦੇ ਵਿਰੁੱਧ ਇਕ ਓਵਰ 'ਚ 6 ਛੱਕੇ ਲਗਾਏ। ਕੇਮਾਰ ਸਮਿਥ ਦੇ ਵਿਰੁੱਧ ਡਵੇਨ ਨੇ ਜਿੱਥੇ ਬੱਲੇਬਾਜ਼ੀ 'ਚ ਕਮਾਲ ਕੀਤਾ ਬਲਕਿ ਜਦੋਂ ਉਹ ਗੇਂਦਬਾਜ਼ੀ ਕਰਨ ਆਏ ਤਾਂ ਉਨ੍ਹਾਂ ਨੇ ਆਪਣੇ ਭਰਾ ਨੂੰ ਕ੍ਰੀਜ਼ 'ਤੇ ਰੁਕਣ ਨਹੀਂ ਦਿੱਤਾ ਤੇ ਪਹਿਲੀ ਹੀ ਗੇਂਦ 'ਤੇ ਆਊਟ ਕਰ ਦਿੱਤਾ। ਕਲੱਬ ਮੈਚ 'ਚ ਡਵੇਨ ਸਮਿਥ ਅਰਰ ਹੋਲਡਰ ਸਟਾਰ ਟੀਮ ਦੇ ਲਈ ਖੇਡ ਰਹੇ ਸਨ। 
ਉਨ੍ਹਾਂ ਨੇ ਮੈਚ 'ਚ ਓਪਨਿੰਗ ਕੀਤੀ ਤੇ ਪਹਿਲੇ ਹੀ ਓਵਰ 'ਚ ਆਪਣੇ ਭਰਾ ਦੇ ਵਿਰੁੱਧ ਧਮਾਕੇਦਾਰ ਬੱਲੇਬਾਜ਼ੀ ਕੀਤੀ ਤੇ 6 ਛੱਕੇ ਲਗਾਏ। ਦੱਸ ਦੇਈਏ ਕਿ ਦੋਵੇਂ ਭਰਾ Ten10 Classic ਟੂਰਨਾਮੈਂਟ 'ਚ ਖੇਡ ਰਹੇ ਸਨ। ਜਿੱਥੇ ਡਵੇਨ ਅਰਰ ਹੋਲਡਰ ਸਟਾਰ ਟੀਮ ਵਲੋਂ ਖੇਡੇ ਤਾਂ ਭਰਾ ਕੇਮਾਰ ਸਮਿਤ ਸੀ. ਆਰ. ਬੀ. ਟੀਮ ਵਲੋਂ ਖੇਡਦੇ ਹੋਏ ਨਜ਼ਰ ਆਏ।
ਡਵੇਨ ਸਮਿਥ ਮੈਚ 'ਚ 46 ਦੌੜਾਂ ਬਣਾ ਕੇ ਆਊਟ ਹੋਇਆ ਤਾਂ ਕੇਮਾਰ ਸਮਿਥ ਮੈਚ 'ਚ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ। ਡਵੇਨ ਸਮਿਥ ਦੇ ਭਰਾ ਕੇਮਾਰ ਦੀ ਗੱਲ ਕਰੀਏ ਤਾਂ ਉਹ ਹੁਣ ਵੀ ਇਕ ਫਸਟ ਕਲਾਸ ਮੈਚ ਨਹੀਂ ਖੇਡ ਸਕਿਆ ਹੈ ਪਰ ਕੇਮਾਰ ਪ੍ਰੋਫੈਸ਼ਨਲ ਇੰਗਲਿਸ਼ ਕ੍ਰਿਕਟ ਦਾ ਹਿੱਸਾ ਰਹੇ ਹਨ। ਸਮਿਥ ਸਾਲ 2015 ਤੋਂ ਬਾਅਦ ਵੈਸਟਇੰਡੀਜ਼ ਟੀਮ ਤੋਂ ਬਾਹਰ ਹਨ ਤੇ ਇਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਡਵੇਨ ਸਮਿਥ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 10 ਟੈਸਟ ਮੈਚ ਖੇਡੇ ਹਨ ਤੇ ਇਸ ਦੌਰਾਨ 1 ਸੈਂਕੜਾ ਲਗਾਇਆ ਹੈ। ਇਸ ਤੋਂ ਇਲਾਵਾ 105 ਵਨ ਡੇ 'ਚ ਡਵੇਨ ਨੇ 8 ਅਰਧ ਸੈਂਕੜੇ ਲਗਾਏ ਹਨ। ਟੀ-20 ਅੰਤਰਰਾਸਟਰੀ ਮੈਚ 'ਚ 33 ਮੈਚ ਖੇਡੇ ਹਨ ਤੇ 582 ਦੌੜਾਂ ਬਣਾਈਆਂ ਹਨ। ਜਿਸ 'ਚ 3 ਅਰਧ ਸੈਂਕੜੇ ਵੀ ਸ਼ਾਮਲ ਹਨ।
 


Gurdeep Singh

Content Editor

Related News