CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL ''ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
Friday, Apr 01, 2022 - 08:29 PM (IST)
ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਆਲਰਾਊਂਡਰ ਡਵੇਨ ਬ੍ਰਾਵੋ ਨੇ ਆਪਣੇ ਨਾਂ ਆਈ. ਪੀ. ਐੱਲ. ਦਾ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਬ੍ਰਾਵੋ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਦੀਪਕ ਹੁੱਡਾ ਨੂੰ ਜਡੇਜਾ ਦੇ ਹੱਥੋਂ ਕੈਚ ਆਊਟ ਕਰਵਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬ੍ਰਾਵੋ ਦੇ ਨਾਂ ਹੁਣ ਆਈ. ਪੀ. ਐੱਲ. ਵਿਚ 171 ਵਿਕਟਾਂ ਹੋ ਚੁੱਕੀਆਂ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਆਈ. ਪੀ. ਐੱਲ. ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
171: ਡਵੇਨ ਬ੍ਰਾਵੋ*
170: ਲਸਿਥ ਮਲਿੰਗਾ
166: ਅਮਿਤ ਮਿਸ਼ਰਾ
157: ਪਿਊਸ਼ ਚਾਵਲਾ
150: ਹਰਭਜਨ ਸਿੰਘ
ਆਈ. ਪੀ. ਐੱਲ. ਵਿਚ ਇਨ੍ਹਾਂ ਟੀਮਾਂ ਦੇ ਵਿਰੁੱਧ ਖੇਡੇ ਹਨ ਮੈਚ
ਬ੍ਰਾਵੋ ਨੇ ਚੇਨਈ ਦੇ ਵਿਰੁੱਧ 5, ਡੈੱਕਨ ਚਾਰਜਰਸ 7, ਦਿੱਲੀ ਕੈਪੀਟਲਸ 21, ਕੋਚੀ ਟਸਕਸ ਕੇਰਲਾ 1, ਕੋਲਕਾਤਾ ਨਾਈਟ ਰਾਈਡਰਜ਼ 21, ਮੁੰਬਈ ਇੰਡੀਅਨਜ਼ 31, ਪੁਣੇ ਵਾਰੀਅਰਸ 5, ਪੰਜਾਬ ਕਿੰਗਜ਼ 23, ਰਾਜਸਥਾਨ ਰਾਇਲਜ਼ 16, ਰਾਈਜਿੰਗ ਪੁਣੇ 2, ਰਾਇਲ ਚੈਲੰਜਰਜ਼ ਬੈਂਗਲੁਰੂ 17, ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ 21 ਵਿਕਟਾਂ ਹਾਸਲ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।