ਦੂਤੀ ਚੰਦ ਨੇ ਯੂਨੀਵਰਸਿਟੀ ਗੇਮਜ਼ 'ਚ ਜਿੱਤਿਆ ਸੋਨ ਤਮਗਾ

07/10/2019 2:25:12 PM

ਸਪੋਰਟਸ ਡੈਸਕ— ਭਾਰਤੀ ਐਥਲੀਟ ਦੂਤੀ ਚੰਦ ਨੇ ਇਟਲੀ ਦੇ ਨੇਪਲਸ 'ਚ 30ਵੇਂ ਵਲਡਰ ਸਮਰ ਯੂਨੀਵਰਸਿਟੀ ਗੇਮਜ਼ ਦੀ 100 ਮੀਟਰ ਦੀ ਦੌੜ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਐਥਲੀਟ ਬਣ ਗਈ ਹੈ। ਦੂਤੀ ਚੰਦ ਨੇ ਮਈ 'ਚ ਹੀ ਆਪਣੇ ਸਮਲਿਗੀ ਹੋਣ ਦੀ ਗੱਲ ਨੂੰ ਸਾਰਵਜਨਿਕ ਕੀਤਾ ਸੀ ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਰਹੀ ਸੀ। ਭਾਰਤੀ ਐਥਲੀਟ ਨੇ ਆਪਣਾ ਤਮਗਾ ਜਿੱਤਣ ਤੋਂ ਬਾਅਦ ਖੁਸ਼ੀ ਜਤਾਉਂਦੇ ਹੋਏ ਇਸ ਦੀ ਤਸਵੀਰ ਤੇ ਮਸਕਟ ਦੀ ਫੋਟੋ ਨੂੰ ਟਵੀਟਰ 'ਤੇ ਸ਼ੇਅਰ ਕਰਦੇ ਹੋਏ ਲਿੱਖਿਆ , ''ਤੁਸੀਂ ਮੈਨੂੰ ਜਿਨ੍ਹਾਂ ਪਿੱਛੇ ਖਿਚੋਗੇ ਮੈਂ ਓਨੀ ਮਜਬੂਤੀ ਨਾਲ ਵਾਪਸ ਆਵਾਂਗੀ। ਦੂਤੀ ਦੀ ਇਸ ਕਾਮਯਾਬੀ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

PunjabKesari

ਰਾਸ਼ਟਰਪਤੀ ਨੇ ਲਿੱਖਿਆ, ''ਤੁਹਾਨੂੰ ਵਧਾਈ ਦੂਤੀ ਯੂਨੀਵਰਸਿਟੀ ਗੇਮਜ਼ 'ਚ 100 ਮੀਟਰ ਦੌੜ 'ਚ ਤਮਗਾ ਜਿੱਤਣ 'ਤੇ। ਇਹ ਭਾਰਤ ਲਈ ਇਨ੍ਹਾਂ ਖੇਡਾਂ 'ਚ ਪਹਿਲਾ ਸੋਨ ਹੈ ਤੇ ਦੇਸ਼ ਲਈ ਮਾਣ ਦਾ ਪਲ ਹੈ। ਆਪਣੀਆਂ ਕੋਸ਼ੀਸ਼ਾਂ ਨੂੰ ਜਾਰੀ ਰੱਖੋ ਤੇ ਓਲੰਪਿਕ 'ਚ ਅਸੀਂ ਇਸੇ ਤਰ੍ਹਾਂ ਦੀ ਜਿੱਤ ਦੀ ਉਮੀਦ ਕਰਾਗੇਂ। ਭਾਰਤੀ ਐਥਲੀਟ ਨੇ 11.32 ਸੈਕਿੰਡ 'ਚ ਰੇਸ ਪੂਰੀ ਕੀਤੀ ਤੇ ਪਹਿਲੇ ਸਥਾਨ 'ਤੇ ਰਹੀ। ਉਨ੍ਹਾਂ ਦੇ ਨਾਮ 100 ਮੀਟਰ 'ਚ 11.24 ਸੈਕਿੰਡ ਦਾ ਰਾਸ਼ਟਰੀ ਰਿਕਾਡਰ ਵੀ ਦਰਜ ਹੈ।


Related News