ਡੱਚ ਫਾਰਮੂਲਾ ਵਨ ਗ੍ਰਾਂ ਪ੍ਰੀ ਅਗਲੇ ਸਾਲ ਤਕ ਮੁਲਤਵੀ

Thursday, May 28, 2020 - 04:29 PM (IST)

ਡੱਚ ਫਾਰਮੂਲਾ ਵਨ ਗ੍ਰਾਂ ਪ੍ਰੀ ਅਗਲੇ ਸਾਲ ਤਕ ਮੁਲਤਵੀ

ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਡਚ ਫਾਰਮੂਲਾ ਵਨ ਗ੍ਰਾਂ ਪ੍ਰੀ ਰੇਸ ਅਗਲੇ ਸਾਲ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਰੇਸ ਨੂੰ 1985 ਤੋਂ ਬਾਅਦ ਪਹੀਲੀ ਵਾਰ ਕੈਲੰਡਰ ਵਿਚ ਵਾਪਸੀ ਕਰਨੀ ਸੀ। ਡਚ ਗ੍ਰਾਂ ਪ੍ਰੀ ਦਾ ਆਯੋਜਨ 3 ਮਈ ਨੰ ਜਾਂਡਵੂਰਟ ਵਿਚ ਕੀਤਾ ਜਾਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਪਹਿਲਾ ਮੁਲਤਵੀ ਕੀਤਾ ਗਿਆ ਸੀ।

PunjabKesari

ਆਯੋਜਕਾਂ ਨੇ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੁਨੀਆ ਭਾਰ ਵਿਚ ਫੈਲਣ ਨਾਲ ਫਾਰਮੂਲਾ ਵਨ ਹੇਨੇਕੇਨ ਡਚ ਗ੍ਰਾਂ ਪ੍ਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਦੀ ਪਹਿਲਾਂ ਆਯੋਜਕਾਂ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ 2021 ਤਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮੋਟਰਸਪੋਰਟ ਐੱਫ. ਆਈ. ਐੱਚ. ਦੇ ਨਾਲ ਮਿਲ ਕੇ ਫਾਰਮੂਲਾ ਵਨ ਮੈਨੇਜਮੈਂਟ 2021 ਦਾ ਪ੍ਰੋਗਰਾਮ ਬਣਾਏਗਾ ਜਿਸ ਵਿਚ ਡੱਚ ਗ੍ਰਾਂ ਪ੍ਰੀ ਦੀ ਨਵੀਂ ਤਾਰੀਖ ਦੇ ਐਲਾਨ 'ਤੇ ਫੈਸਲਾ ਹੋਵੇਗਾ।


author

Ranjit

Content Editor

Related News