ਜਦੋਂ ਪਠਾਨ ਦੇ ਮਾਤਾ-ਪਿਤਾ ''ਤੇ ਕੁਮੈਂਟ ਕਰਨਾ ਸੰਗਾਕਾਰਾ ਨੂੰ ਪਿਆ ਸੀ ਭਾਰੀ, ਮਿਲਿਆ ਮੁੰਹ ਤੋੜ ਜਵਾਬ

01/06/2020 4:38:53 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ 4 ਜਨਵਰੀ 2020 ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਸੰਨਿਆਸ ਲੈ ਲਿਆ। ਇਸ ਦੌਰਾਨ ਉਸ ਨੇ ਸਟਾਰ ਸਪੋਰਟਸ ਦੇ ਇਕ ਪ੍ਰੋਗਰਾਮ ਵਿਚ ਸ਼੍ਰੀਲੰਕਾ ਦੇ ਧਾਕੜ ਖਿਡਾਰੀ ਕੁਮਾਰ ਸੰਗਾਕਾਰਾ ਦੇ ਨਾਲ ਹੋਏ ਇਕ ਮਾਮਲੇ ਨੂੰ ਜਨਤਕ ਕੀਤਾ। ਉਸ ਨੇ ਦਿੱਲੀ ਵਿਚ ਇਕ ਟੈਸਟ ਮੈਚ ਦੌਰਾਨ ਹੋਈ ਸਲੈਜਿੰਗ ਦੀ ਇਕ ਘਟਨਾ ਨੂੰ ਯਾਦ ਕੀਤਾ। ਇਰਫਾਨ ਨੇ ਦੱਸਿਆ ਕਿ ਉਸ ਮੈਚ ਦੌਰਾਨ ਦੋਵੇਂ ਹੀ ਖਿਡਾਰੀਆਂ ਨੇ ਇਕ-ਦੂਜੇ 'ਤੇ ਨਿਜੀ ਹਮਲੇ ਕੀਤੇ ਸੀ। ਉਸ ਮੈਚ ਦੌਰਾਨ ਦੋਵਾਂ ਵਿਚਾਲੇ ਰਿਸ਼ਤੇ ਕਾਫੀ ਖਰਾਬ ਹੋ ਗਏ ਸੀ।

PunjabKesari

ਪਠਾਨ ਨੇ ਕਿਹਾ, ''ਮੈਨੂੰ ਮੇਰੇ ਅਤੇ ਸੰਗਾਕਾਰਾ ਵਿਚਾਲੇ ਹੋਇਆ ਇਕ ਕਿੱਸਾ ਯਾਦ ਹੈ। ਅਸੀਂ ਦਿੱਲੀ ਵਿਖੇ ਮੈਚ ਖੇਡ ਰਹੇ ਸੀ। ਵਰਿੰਦਰ ਸਹਿਵਾਗ ਜ਼ਖਮੀ ਹੋ ਗਏ ਸੀ, ਜਿਸ ਕਾਰਨ ਮੈਨੂੰ ਟਾਪ ਆਰਡਰ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ। ਮੈਂ ਦੂਜੀ ਪਾਰੀ ਵਿਚ ਲੱਗਭਗ 93 ਦੌੜਾਂ ਚੁੱਕਿਆ ਸੀ। ਉਸ ਸਮੇਂ ਸੰਗਾਕਾਰਾ ਨੂੰ ਲੱਗ ਰਿਹਾ ਸੀ ਕਿ ਮੈਚ ਉਸ ਦੀ ਟੀਮ ਦੇ ਹੱਥੋਂ ਨਿਕਲ ਜਾਵੇਗਾ। ਮੁਥੱਈਆ ਮੁਰਲੀਧਰਨ ਅਸਲ ਵਿਚ ਚੰਗੀ ਗੇਂਦਬਾਜ਼ੀ ਕਰ ਰਹੇ ਸੀ। ਉਸ ਦੌਰਾਨ ਸੰਗਾਕਾਰਾ ਮੈਨੂੰ ਕੁੱਝ ਬੁਰਾ ਬੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਨੇ ਮੇਰੇ 'ਤੇ ਕੁੱਝ ਟਿੱਪਣੀ ਕੀਤੀ। ਉਸ ਨੇ ਮੇਰੇ ਪਿਤਾ ਅਤੇ ਮਾਂ ਬਾਰੇ ਕਿਹਾ ਸੀ। ਮੈਂ ਵੀ ਉਸ ਦੀ ਪਤਨੀ ਨੂੰ ਲੈ ਕੇ ਕੁੱਝ ਵਿਅਕਤੀਗਤ ਟਿੱਪਣੀ ਕੀਤੀ। ਉਸ ਸਮੇਂ ਅਸੀਂ ਦੋਵੇਂ ਇਕ-ਦੂਜੇ ਤੋਂ ਖੁਸ਼ ਨਹੀਂ ਸੀ।''

PunjabKesari

ਦੱਸ ਦਈਏ ਕਿ ਖੱਬੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਨੂੰ 2007 ਟੀ-20 ਵਰਲਡ ਕੱਪ ਫਾਈਨਲ ਵਿਚ 'ਮੈਨ ਆਫ ਦਿ ਮੈਚ' ਚੁਣਿਆ ਗਿਆ ਸੀ। ਪਾਕਿਸਤਾਨ ਖਿਲਾਫ ਉਸ ਮੈਚ ਵਿਚ ਇਰਫਾਨ ਨੇ 4 ਓਵਰਾਂ ਵਿਚ ਸਿਰਫ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਇਰਫਾਨ ਨੇ 2003 ਵਿਚ ਐਡਿਲੇਡ ਓਵਲ ਵਿਚ ਹੋਏ ਆਸਟਰੇਲੀਆ ਖਿਲਾਫ ਮੈਚ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਇਰਫਾਨ ਪਠਾਨ ਨੇ ਪਾਕਿਸਤਾਨ ਖਿਲਾਫ 2006 ਵਿਚ ਕਰਾਚੀ ਟੈਸਟ ਮੈਚ ਵਿਚ ਸਲਮਾਨ ਬੱਟ, ਯੂਨਿਸ ਖਾਨ, ਅਤੇ ਮੁਹੰਮਦ ਯੂਸੁਫ ਨੂੰ ਆਊਟ ਕਰ ਕੇ ਹੈਟ੍ਰਿਕ ਕੀਤੀ ਸੀ।


Related News