ਭਾਰਤ ਦੌਰੇ ''ਚ ਦੱ. ਅਫਰੀਕਾ ਦਾ ਟੈਸਟ ਕਪਤਾਨ ਹੋਵੇਗਾ ਡੂ ਪਲੇਸਿਸ
Thursday, Aug 08, 2019 - 12:12 AM (IST)

ਜੋਹਾਨਸਬਰਗ— ਕ੍ਰਿਕਟ ਦੱਖਣੀ ਅਫਰੀਕਾ ਨੇ ਭਾਰਤ ਦੌਰੇ ਵਿਚ ਆਪਣੀ ਟੀਮ ਦੇ ਟੈਸਟ ਕਪਤਾਨ ਨੂੰ ਲੈ ਕੇ ਲਾਈਆਂ ਜਾ ਰਹੀਆਂ ਕਿਆਸ-ਅਰਾਈਆਂ ਦਾ ਅੰਤ ਕਰਦੇ ਹੋਏ ਕਿਹਾ ਕਿ ਫਾਫ ਡੂ ਪਲੇਸਿਸ ਹੀ 15 ਸਤੰਬਰ ਤੋਂ ਹੋਣ ਵਾਲੇ ਇਸ ਦੌਰੇ ਵਿਚ ਟੈਸਟ ਟੀਮ ਦਾ ਕਪਤਾਨ ਹੋਵੇਗਾ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਹਾਲ ਹੀ ਵਿਚ ਕਿਹਾ ਸੀ ਕਿ ਕੋਈ ਅੰਤਰਿਮ ਕਪਤਾਨ ਭਾਰਤ ਵਿਚ ਟੀਮ ਦੀ ਅਗਵਾਈ ਕਰ ਸਕਦਾ ਹੈ ਪਰ ਸੀ. ਐੱਸ. ਏ. ਦੇ ਕਾਰਜਕਾਰੀ ਕ੍ਰਿਕਟ ਡਾਇਰੈਕਟਰ ਕੋਰੀ ਵਾਨ ਜਿਲ ਨੇ ਸਪੱਸ਼ਟ ਕੀਤਾ ਹੈ ਕਿ ਡੂ ਪਲੇਸਿਸ ਹੀ ਟੈਸਟ ਟੀਮ ਦਾ ਕਪਤਾਨ ਰਹੇਗਾ, ਜਦਕਿ ਬੋਰਡ ਇਕ ਦਿਨਾ ਕ੍ਰਿਕਟ ਲਈ ਨਵੇਂ ਕਪਤਾਨ ਦੀ ਭਾਲ ਕਰੇਗਾ।
ਦੱਖਣੀ ਅਫਰੀਕਾ ਦਾ ਭਾਰਤ ਦੌਰਾ 15 ਸਤੰਬਰ ਨੂੰ ਧਰਮਸ਼ਾਲਾ ਵਿਚ ਪਹਿਲੇ ਟੀ-20 ਮੈਚ ਨਾਲ ਸ਼ੁਰੂ ਹੋਣਾ ਹੈ, ਜਦਕਿ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ।