ਛੇਤਰੀ ਦਾ ਜਨਮ ਦਿਨ ਫੁੱਟਬਾਲ ਦਿਵਸ ਦੇ ਰੂਪ ''ਚ ਮਨਾਵੇਗਾ DSA
Tuesday, Jan 30, 2018 - 03:28 PM (IST)

ਨਵੀਂ ਦਿੱਲੀ, (ਬਿਊਰੋ)— ਦਿੱਲੀ ਸਾਕਰ ਐਸੋਸੀਏਸ਼ਨ (ਡੀ.ਐੱਸ.ਏ.) ਨੇ ਭਾਰਤੀ ਫੁੱਟਬਾਲ ਟੀਮ ਦੇ ਵਰਤਮਾਨ ਕਪਤਾਨ ਸੁਨੀਲ ਛੇਤਰੀ ਦੇ ਜਨਮ ਦਿਨ ਤਿੰਨ ਅਗਸਤ ਨੂੰ ਫੁੱਟਬਾਲ ਦਿਵਸ ਦੇ ਰੂਪ 'ਚ ਮਨਾਉਣ ਦਾ ਫੈਸਲਾ ਕੀਤਾ ਹੈ।
ਇਸ ਸਬੰਧ 'ਚ ਡੀ.ਐੱਸ.ਏ. ਦੀ ਪ੍ਰਬੰਧ ਕਮੇਟੀ ਦੀ ਬੈਠਕ 'ਚ ਫੈਸਲਾ ਕੀਤਾ ਗਿਆ। ਡੀ.ਐੱਸ.ਏ. ਦੇ ਬਿਆਨ ਮੁਤਾਬਕ, ''ਸੁਨੀਲ ਦਾ ਜਨਮਦਿਨ ਦਿੱਲੀ 'ਚ ਫੁੱਟਬਾਲ ਦਿਵਸ ਦੇ ਰੂਪ 'ਚ ਮਨਾਉਣ ਦੇ ਲਈ ਸਭ ਤੋਂ ਬਿਹਤਰ ਦਿਨ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਯੁਵਾ ਫੁੱਟਬਾਲ ਨੂੰ ਗੰਭੀਰਤਾ ਨਾਲ ਲੈਣ ਅਤੇ ਬੇਂਗਲੁਰੂ ਐੱਫ.ਸੀ. ਦੇ ਕਪਤਾਨ ਤੋਂ ਪ੍ਰੇਰਣਾ ਲੈਣ।