ਦ੍ਰੋਣਾਚਾਰਿਆ ਭੁਪਿੰਦਰ ਅਤੇ ਮਿ. ਓਲੰਪੀਆ ਮੁਕੇਸ਼ ਦਾ ਹਿਜ਼ ਫਰਮ ਨਾਲ ਕਰਾਰ
Saturday, Feb 16, 2019 - 05:01 PM (IST)

ਨਵੀਂ ਦਿੱਲੀ : ਦ੍ਰੋਣਾਚਾਰਿਆ ਭੁਪਿੰਦਰ ਧਵਨ ਅਤੇ ਮਿ. ਓਲੰਪੀਆ ਮੁਕੇਸ਼ ਸਿੰਘ ਦਾ ਆਯੁਰਵੈਦਿਕ ਦਵਾਈਆਂ ਬਣਾਉਣ ਵਾਲੀ ਭਾਰਤੀ ਕੰਪਨੀ ਹਿਜ਼ ਫਾਰਮਾਸਯੂਟਿਕਲਸ ਦੇ ਨਾਲ 3 ਸਾਲ ਦਾ ਕਰਾਰ ਹੋਇਆ ਹੈ। ਭਾਰਤ, ਜਾਪਾਨ, ਥਾਈਲੈਂਡ, ਸ਼੍ਰੀਲੰਕਾ, ਮਲੇਸ਼ੀਆ, ਇੰਡੋਨੇਸ਼ੀਆ, ਨੇਪਾਲ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ 1995 ਤੋਂ ਆਪਣੀ ਪਹਿਚਾਣ ਬਣਾ ਚੁੱਕੀ ਆਯੁਰਵੈਦਿਕ ਦਵਾਈਆਂ ਬਣਾਉਣ ਵਾਲੀ ਕੰਪਨੀ 'ਹਿਜ਼ ਫਾਰਮਾਸਯੂਟਿਕਲਸ ਪ੍ਰਾ. ਲਿ. ਨੇ ਦ੍ਰੋਣਾਚਾਰਿਆ ਭੁਪਿੰਦਰ ਧਵਨ ਅਤੇ ਮਿ. ਓਲੰਪੀਆ ਮੁਕੇਸ਼ ਸਿੰਘ ਦੇ ਨਾਲ 3 ਸਾਲ ਦਾ ਕਰਾਰ ਕੀਤਾ ਹੈ, ਜਿਸਦੇ ਮੁਤਾਬਕ ਇਹ ਦੋਵੇਂ ਕੰਪਨੀ ਦੀ ਪੂਰੇ ਏਸ਼ੀਆ ਵਿਚ ਹਾਜ਼ਰੀ ਦਾ ਮੁੱਖ ਚਿਹਰਾ ਹੋਣਗੇ ਅਤੇ ਉਸ ਦੇ ਪ੍ਰੋਡਕਟ ਨੂੰ ਪ੍ਰੋਮੋਟ ਕਰਨਗੇ।
ਕੰਪਨੀ ਨੇ ਖੇਡ ਖੇਤਰ ਦੀ ਮਹੱਤਤਾ ਨੂੰ ਮਹੱਤਵਪੂਰਨ ਮੰਨਦਿਆਂ ਆਯੁਰਵੈਦਿਕ ਮਾਹਰ ਸ਼ਿਵ ਕੁਮਾਰ ਅਰੋੜਾ ਅਤੇ ਉਸ ਦੇ ਪੁੱਤਰ ਦਰਪਣ ਅਰੋੜਾ ਦੇ ਗਹਿਰੀ ਖੋਜ ਤੋਂ ਬਾਅਦ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਖਾਸ ਕਰ ਬਾਡੀ ਬਿਲਡਿੰਗ, ਪਾਵਰ ਲਿਫਟਿੰਗ, ਬਾਕਸਿੰਗ, ਵੇਟਲਿਫਟਿੰਗ, ਕੁਸ਼ਤੀ, ਐਥਲੈਟਿਕਸ, ਕ੍ਰਿਕਟ, ਕਬੱਡੀ, ਫੁੱਟਬਾਲ, ਬੈਡਮਿੰਟਨ, ਤੀਰਅੰਦਾਜ਼ੀ ਦੇ ਖਿਡਾਰੀਆਂ ਲਈ 'ਬਿਗ ਸਟੈਪ ਦ੍ਰੋਣ' ਆਯੁਰਵੈਦਿਕ ਪ੍ਰੋਡਕਟ ਦਾ ਨਿਰਮਾਣ ਕੀਤਾ ਹੈ ਜੋ ਉਸ ਦੇ ਲਈ ਸ਼ਕਤੀ ਅਤੇ ਊਰਜਾ ਦਾ ਜਬਰਦਸਤ ਸਰੋਤ ਹੈ। ਵਿਸ਼ੁੱਧ ਹਰਬਸ ਨਾਲ ਬਣੇ ਪਾਊਡਰ ਦੇ ਰੂਪ 'ਚ ਉਪਲੱਬਧ ਇਸ ਪ੍ਰੋਡਕਟ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਸ ਦੇ ਨਾਲ 'ਬਿਗ ਸਟੈਪ ਪੇਨ ਰਿਲੀਫ ਆਇਲ' ਦਾ ਨਿਰਮਾਣ ਵੀ ਕੀਤਾ ਹੈ ਜੋ ਖੇਡ ਜਾਂ ਅਭਿਆਸ ਦੌਰਾਨ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ਵਿਚ ਤੁਰੰਤ ਆਰਾਮ ਲਈ ਲਾਭਦਾਇਕ ਸਿੱਧ ਹੋਵੇਗਾ। ਦ੍ਰੋਣਾਚਾਰਿਆ ਭੁਪਿੰਦਰ ਧਵਨ ਅਤੇ ਮਿ. ਓਲੰਪਿਆ ਮੁਕੇਸ਼ ਸਿੰਘ ਨੇ ਇਸ ਕਰਾਰ 'ਤੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਉਨ੍ਹਾਂ ਨੇ ਇਨ੍ਹਾਂ ਪ੍ਰੋਡਕਟਾਂ ਦਾ ਆਪਣੇ ਖਿਡਾਰੀਆਂ 'ਤੇ ਉਪਯੋਗ ਕੀਤਾ ਅਤੇ ਇਸ ਦੇ ਨਤੀਜੇ ਕਾਫੀ ਲਾਭਦਾਇਕ ਹਨ।