ਸਹਿਵਾਗ ਤੇ ਪੀ. ਟੀ. ਊਸ਼ਾ ਖੇਡ ਰਤਨ ''ਤੇ ਅਰਜੁਨ ਪੁਰਸਕਾਰ ਕਮੇਂਟੀ ''ਚ ਸ਼ਾਮਲ

07/28/2017 1:05:13 AM

ਨਵੀਂ ਦਿੱਲੀ— ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਆਪਣੇ ਜ਼ਮਾਨੇ ਦੀ ਧਾਕੜ ਐਥਲੀਟ ਪੀ. ਟੀ. ਊਸ਼ਾ ਨੂੰ ਇਸ ਸਾਲ ਖੇਲ ਰਤਨ ਤੇ ਅਰਜੁਨ ਪੁਰਸਕਾਰ ਦੀ ਚੋਣ ਲਈ ਗਠਿਤ 12 ਮੈਂਬਰੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਜੱਜ (ਰਿਟਾ.) ਸੀ. ਕੇ.ਠਾਕੁਰ ਇਸ ਕਮੇਟੀ ਦੇ ਮੁਖੀ ਹੋਣਗੇ।  ਕਮੇਟੀ ਦੇ ਹੋਰਨਾਂ ਮੈਂਬਰਾਂ ਵਿਚ ਮੁਕੰਦ ਕਿਲੇਕਰ (ਮੁੱਕੇਬਾਜ਼ੀ), ਸੁਨੀਲ ਡਬਾਸ (ਕਬੱਡੀ), ਐੱਮ. ਆਰ. ਮਿਸ਼ਰਾ (ਪੱਤਰਕਾਰ), ਐੱਸ. ਕੰਨਨ (ਪੱਤਰਕਾਰ),  ਸੰਜੀਵ ਕੁਮਾਰ (ਪੱਤਰਕਾਰ), ਲਤਾ ਮਾਧਵੀ (ਪੈਰਾ ਐਥਲੀਟ), ਅਨਿਲ ਖੰਨਾ (ਖੇਡ ਅਧਿਕਾਰੀ), ਇੰਜੇਤੀ ਸ਼੍ਰੀਨਿਵਾਸਨ  (ਡਾਇਰੈਕਟਰ ਜਨਰਲ ਸਾਈ) ਤੇ ਰਾਜਵੀਰ ਸਿੰਘ (ਸੰਯੁਕਤ ਸਕੱਤਰ ਖੇਡ ਮੰਤਰਾਲਾ) ਸ਼ਾਮਲ ਹਨ। 


Related News