ਦ੍ਰਾਵਿੜ ਦਾ ਹਿੱਤਾਂ ਦੇ ਟਕਰਾਅ ਦਾ ਮਸਲਾ ਨਹੀਂ : ਸੀ. ਓ. ਏ.

Tuesday, Aug 13, 2019 - 09:41 PM (IST)

ਦ੍ਰਾਵਿੜ ਦਾ ਹਿੱਤਾਂ ਦੇ ਟਕਰਾਅ ਦਾ ਮਸਲਾ ਨਹੀਂ : ਸੀ. ਓ. ਏ.

ਮੁੰਬਈ— ਪ੍ਰਬੰਧਕੀ ਕਮੇਟੀ (ਸੀ. ਓ. ਏ.) ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਕ੍ਰਿਕਟ ਪ੍ਰਮੁੱਖ ਦੇ ਰੂਪ ਵਿਚ ਰਾਹੁਲ ਦ੍ਰਾਵਿੜ ਦੀ ਨਿਯੁਕਤੀ ਵਿਚ 'ਹਿੱਤਾਂ ਦੇ ਟਕਰਾਅ' ਦਾ ਕੋਈ ਮਸਲਾ ਨਹੀਂ ਹੈ। ਲੈਫਟੀਨੈਂਟ ਜਨਰਲ ਰਵੀ ਥੋੜਗੇ ਨੇ ਕਿਹਾ ਕਿ ਗੇਂਦ ਹੁਣ ਬੀ. ਸੀ. ਸੀ. ਆਈ. ਦੇ ਲੋਕਪਾਲ ਸਹਿਕਾਰਤਾ ਅਧਿਕਾਰੀ ਡੀ. ਕੇ. ਜੈਨ ਦੇ ਪਾਲੇ ਵਿਚ ਹੈ। ਥੋੜਗੇ ਨੇ ਕਿਹਾ, ''ਰਾਹੁਲ ਦੇ ਮਾਮਲੇ ਵਿਚ ਹਿੱਤਾਂ ਦਾ ਟਕਰਾਅ ਨਹੀਂ ਹੈ। ਉਸ ਨੂੰ ਨੋਟਿਸ ਮਿਲਿਆ ਸੀ ਅਤੇ ਅਸੀਂ ਉਸਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਾਨੂੰ ਹਿੱਤਾਂ ਦਾ ਟਕਰਾਅ ਨਹੀਂ ਦਿਸਿਆ ਪਰ ਜੇਕਰ ਲੋਕਪਾਲ ਨੂੰ ਲੱਗਦਾ ਹੈ ਤਾਂ ਅਸੀਂ  ਆਪਣਾ ਪੱਖ ਸਪੱਸ਼ਟ ਕਰਾਂਗੇ।''
ਭਾਰਤੀ ਕ੍ਰਿਕਟ ਦੇ ਸਭ ਤੋਂ ਸਨਮਾਨਿਤ ਵਿਅਕਤੀਆਂ ਵਿਚੋਂ ਇਕ ਦ੍ਰਾਵਿੜ 'ਤੇ ਐੱਨ. ਸੀ. ਏ. ਵਿਚ ਨਿਯੁਕਤੀ ਤੋਂ ਬਾਅਦ ਹਿੱਤਾਂ ਦੇ ਟਕਰਾਅ ਦਾ ਦੋਸ਼ ਲੱਗਾ ਸੀ ਕਿਉਂਕਿ ਉਹ ਇੰਡੀਆ ਸੀਮੈਂਟਸ ਦਾ ਵੀ ਕਰਮਚਾਰੀ ਹੈ, ਜਿਹੜੀ ਚੇਨਈ ਸੁਪਰ ਕਿੰਗਜ਼ ਟੀਮ ਦੀ ਮਾਲਕ ਹੈ। ਦ੍ਰਾਵਿੜ ਨੇ ਆਪਣਾ ਜਵਾਬ ਭੇਜ ਦਿੱਤਾ ਹੈ ਪਰ ਅਜੇ ਇਹ ਪਤਾ ਨਹੀਂ ਲੱਗਾ ਕਿ ਉਸ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜਾਂ ਨਹੀਂ।


author

Gurdeep Singh

Content Editor

Related News