ਦ੍ਰਵਿੜ ਨੇ ਕਿਹਾ ਬਿਨਾ ਟੈਟੂ ਵਾਲੇ ਖਿਡਾਰੀਆਂ ''ਚ ਵੀ ਹੈ ਮੈਚ ਜਿੱਤਣ ਵਾਲਾ ਦਮ

10/30/2017 10:06:10 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੀ ਦੀਵਾਰ ਕਹੇ ਜਾਣ ਵਾਲੇ ਸਾਬਕਾ ਦਿੱਗਜ ਬੱਲੇਬਾਜ਼ ਰਾਹੁਲ ਦ੍ਰਵਿੜ ਨੇ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਨਸੀਹਤ ਦਿੱਤੀ ਹੈ ਕਿ ਟੀਮ ਦੀ ਜਿੱਤ 'ਚ ਸਿਰਫ ਟੈਟੂ ਵਾਲੇ ਖਿਡਾਰੀਆਂ ਦਾ ਹੀ ਯੋਗਦਾਨ ਨਹੀਂ ਹੁੰਦਾ। ਟੀਮ ਉਸ ਖਿਡਾਰੀ ਦੇ ਦਮ 'ਤੇ ਵੀ ਮੈਚ ਜਿੱਤਦੀ ਹੈ ਜਿਸ ਦੇ ਸ਼ਰੀਰ 'ਤੇ ਟੈਟੂ ਨਹੀਂ ਹੁੰਦਾ। ਜਿੱਤ ਲਈ ਇਹ ਜ਼ਰੂਰੀ ਨਹੀਂ ਹੈ ਕਿ ਖਿਡਾਰੀ ਮਾਚੋਮੈਨ ਦੀ ਤਰ੍ਹਾਂ ਦਿਖਣ। ਰਾਹੁਲ ਦ੍ਰਵਿੜ ਨੇ ਇਕ ਸਹਾਇਤ ਮਹਾਉਤਸਵ ਦੌਰਾਨ ਕਿਹਾ ਕਿ ਵਿਰਾਟ ਕਦੀ-ਕਦੀ ਜ਼ਿਆਦਾ ਹਮਲਾਵਰ ਹੋ ਜਾਂਦੇ ਹਨ। ਨਿਊਜ਼ੀਲੈਂਡ ਖਿਲਾਫ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਦਾ ਬਿਆਨ ਪੜ੍ਹ ਕੇ ਮੈਨੂੰ ਉਸ 'ਚ ਹਮਲਾਵਰਤਾ ਨਜ਼ਰ ਆਈ ਪਰ ਜੇਕਰ ਉਹ ਵਿਰੋਧੀ ਟੀਮ ਖਿਲਾਫ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ। ਅਕਸਰ ਕਿਸੇ ਵੀ ਸੀਰੀਜ਼ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਅਜਿਹਾ ਸਟੇਟਮੈਂਟ ਪੜਦਾ ਹਾਂ। 
ਰਾਹੁਲ ਦ੍ਰਵਿੜ ਨੇ ਹਾਲਾਂਕਿ ਇਹ ਕਹਿੰਦੇ ਹੋਏ ਵਿਰਾਟ ਕੋਹਲੀ ਦਾ ਬਚਾਅ ਵੀ ਕੀਤਾ ਕਿ ਮੈਂ ਕਦੀ ਟੈਟੂ ਵਾਲੇ ਵਿਰਾਟ ਵਰਗਾ ਨਹੀਂ ਹੋ ਸਕਦਾ। ਮੈਂ ਕਦੀ ਵੀ ਉਨ੍ਹਾਂ ਦੀ ਤਰ੍ਹਾਂ ਹੱਥ 'ਤੇ ਟੈਟੂ ਨਹੀਂ ਬਨਵਾ ਸਕਦਾ। ਇਸ ਦੌਰਾਨ ਉਸ ਨਾਲ ਕੁੰਬਲੇ ਅਤੇ ਵਿਰਾਟ ਵਿਵਾਦ ਦੇ ਬਾਰੇ 'ਚ ਵੀ ਪੁੱਛਿਆ ਗਿਆ ਇਸ 'ਤੇ ਦ੍ਰਵਿੜ ਨੇ ਬਹੁਤ ਦੀ ਚਲਾਕੀ ਨਾਲ ਜਵਾਬ ਦਿੱਤਾ। 
ਰਾਹੁਲ ਦ੍ਰਵਿੜ ਨੇ ਕਿਹਾ ਕਿ ਕੁੰਬਲੇ ਨੂੰ ਕੋਚ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਉਹ ਬਹੁਤ ਹੀ ਮਾੜਾ ਸੀ। ਜਨਤਕ ਤੌਰ 'ਤੇ ਇਹ ਸਾਰੀਆਂ ਚੀਜ਼ਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ ਸਨ। ਕੁੰਬਲੇ ਅੱਜ ਵੀ ਲੇਜੰਡ ਹਨ। ਕੁੰਬਲੇ ਨਾਲ ਜੋ ਹੋਇਆ ਉਹ ਮੰਦਭਾਗਾ ਸੀ।
ਦ੍ਰਵਿੜ ਨੇ ਕਿਹਾ ਕਿ ਜੋ ਵੀ ਕੁੰਬਲੇ ਨਾਲ ਹੋਇਆ, ਉਹ ਠੀਕ ਨਹੀਂ ਸੀ। ਸਚਾਈ ਕਿ ਹੈ ਅਤੇ ਡ੍ਰੇਸਿੰਗ ਰੂਮ 'ਚ ਕਿ ਹੋਇਆ ਮੈਂ ਉਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇਨਾ ਜ਼ਰੂਰ ਕਹਾਂਗਾ ਕਿ ਜੋ ਵੀ ਹੋਇਆ ਮੰਦਭਾਗਾ ਸੀ ਅਤੇ ਖਾਸ ਕਰ ਅਨਿਲ ਵਰਗੇ ਵਿਅਕਤੀ ਨਾਲ।


Related News