ਹੁਣ ਸ਼ਰਾਬ ਤਸਕਰਾਂ ਨੂੰ ਹੋਵੇਗੀ ਉਮਰਕੈਦ, ਸਰਕਾਰ ਨੇ ਸੋਧ ਦਿੱਤਾ ਕਾਨੂੰਨ

Saturday, Jun 29, 2024 - 10:42 PM (IST)

ਹੁਣ ਸ਼ਰਾਬ ਤਸਕਰਾਂ ਨੂੰ ਹੋਵੇਗੀ ਉਮਰਕੈਦ, ਸਰਕਾਰ ਨੇ ਸੋਧ ਦਿੱਤਾ ਕਾਨੂੰਨ

ਚੇਨਈ, (ਭਾਸ਼ਾ)- ਤਾਮਿਲਨਾਡੂ ’ਚ 60 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਕਾਲਾਕੁਰਿਚੀ ਹੂਚ ਦੁਖਾਂਤ ਤੋਂ ਕੁਝ ਦਿਨਾਂ ਬਾਅਦ ਸੂਬਾ ਸਰਕਾਰ ਨੇ ਸਜ਼ਾ ਨੂੰ ਵਧਾਉਣ ਲਈ ਪਾਬੰਦੀ ਕਾਨੂੰਨ ’ਚ ਸ਼ਨੀਵਾਰ ਸੋਧ ਕੀਤੀ।

ਇਹ ਵੀ ਪੜ੍ਹੋ- ਸਸਤੀ ਹੋ ਗਈ ਸ਼ਰਾਬ, 1 ਜੁਲਾਈ ਤੋਂ ਪਿਅੱਕੜਾਂ ਦੀਆਂ ਲੱਗਣਗੀਆਂ ਮੌਜਾਂ

ਸੋਧੇ ਹੋਏ ਐਕਟ ਅਧੀਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਣ ਦੀ ਸੂਰਤ ’ਚ ਸ਼ਰਾਬ ਦੇ ਸਮੱਗਲਰਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਵਿਵਸਥਾ ਹੈ। ਸੱਤਾਧਾਰੀ ਡੀ. ਐੱਮ. ਕੇ. ਨੇ ਤਾਮਿਲਨਾਡੂ ਪ੍ਰੋਹਿਬਿਸ਼ਨ ਐਕਟ 1937 ’ਚ ਸੋਧ ਕਰ ਕੇ ਗੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ, ਸਟੋਰੇਜ ਤੇ ਵਿਕਰੀ ਵਰਗੇ ਅਪਰਾਧਾਂ ਲਈ ਸਜ਼ਾ ਤੇ ਜੁਰਮਾਨੇ ’ਚ ਵਾਧਾ ਕੀਤਾ ਹੈ।

ਇਹ ਸੋਧ ਐਕਟ ਸਰਕਾਰ ਵੱਲੋਂ ਨੋਟੀਫਾਈ ਕੀਤੀ ਗਈ ਮਿਤੀ ਤੋਂ ਲਾਗੂ ਹੋਵੇਗਾ। ਸੋਧ ’ਚ ਵੱਧ ਤੋਂ ਵੱਧ 10 ਸਾਲ ਦੀ ਸਖ਼ਤ ਕੈਦ ਤੇ 5 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ- ਸਸਕਾਰ ਤੋਂ ਪਹਿਲਾਂ ਬੰਦਾ ਹੋਇਆ ਜ਼ਿੰਦਾ! ਧਾਹਾਂ ਮਾਰ ਰੋਂਦੇ ਪਰਿਵਾਰ ਤੋਂ ਨਹੀਂ ਸਾਂਭੀ ਜਾ ਰਹੀ ਖੁਸ਼ੀ

ਕੀ ਹੈ ਕਾਲਾਕੁਰੀਚੀ ਸ਼ਰਾਬ ਤ੍ਰਾਸਦੀ?

ਦੱਸ ਦੇਈਏ ਕਿ 8 ਜੂਨ ਨੂੰ ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 60 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 225 ਲੋਕ ਗੰਭੀਰ ਰੂਪ 'ਚ ਬੀਮਾਰ ਹੋ ਗਏ ਸਨ। ਇਨ੍ਹਾਂ ਵਿੱਚੋਂ 88 ਲੋਕ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਬਾਕੀ 74 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਹ ਹਾਦਸਾ ਕਾਲਾਕੁਰੀਚੀ ਕਰੁਣਾਪੁਰਮ ਪਿੰਡ ਵਿੱਚ ਵਾਪਰਿਆ।

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਫਿਰ ਆ ਗਿਆ ਖ਼ਤਰਨਾਕ ਵਾਇਰਸ, ਦੇਖ ਲਓ ਕਿਤੇ ਤੁਹਾਨੂੰ ਤਾਂ ਨਹੀਂ ਇਹ ਲੱਛਣ


author

Rakesh

Content Editor

Related News