ਬਰੈਡਮੈਨ ਦੀ ਟੈਸਟ ਕੈਪ 340,000 ਡਾਲਰ ’ਚ ਵਿਕੀ

12/22/2020 1:41:35 PM

ਸਿਡਨੀ (ਭਾਸ਼ਾ) : ਇੱਕ ਆਸਟਰੇਲੀਆਈ ਵਪਾਰੀ ਨੇ ਮਹਾਨ ਬੱਲੇਬਾਜ ਡੋਨਾਲਡ ਬਰੈਡਮੈਨ ਦੀ ਪਹਿਲੀ ਬੈਗੀ ਗਰੀਨ ਟੈਸਟ ਕੈਪ ਨੂੰ ਨੀਲਾਮੀ ਵਿੱਚ 4 ਲੱਖ 50 ਹਜ਼ਾਰ ਆਸਟਰੇਲੀਆਈ ਡਾਲਰ (3 ਲੱਖ 40 ਹਜ਼ਾਰ ਅਮਰੀਕੀ ਡਾਲਰ) ਵਿੱਚ ਖਰੀਦਿਆ ਹੈ, ਜੋ ਕ੍ਰਿਕੇਟ ਦੀ ਯਾਦਗਾਰ ਵਸਤੂ ਲਈ ਦੂਜੀ ਸਭ ਤੋਂ ਜ਼ਿਆਦਾ ਕੀਮਤ ਹੈ। ਰੋਡ ਮਾਈਕਰੋਫੋਨਸ ਦੇ ਸੰਸਥਾਪਕ ਪੀਟਰ ਫਰੀਡਮੈਨ ਨੇ ਬਰੈਡਮੈਨ ਵੱਲੋਂ 1928 ਵਿੱਚ ਟੈਸਟ ਡੈਬਿਊ ਦੌਰਾਨ ਪਾਈ ਗਈ ਇਸ ਕੈਪ ਨੂੰ ਪੂਰੇ ਆਸਟਰੇਲੀਆ ਵਿੱਚ ਘੁਮਾਉਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ: ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਖ਼ਿਲਾਫ਼ ਮੁੰਬਈ ’ਚ FIR ਦਰਜ, ਜਾਣੋ ਪੂਰਾ ਮਾਮਲਾ

ਨੀਲਾਮੀ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਕ੍ਰਿਕਟ ਨਾਲ ਜੁੜੀ ਕਿਸੇ ਚੀਜ਼ ਲਈ ਸਭ ਤੋਂ ਜਿਆਦਾ ਧਨਰਾਸ਼ੀ ਦਾ ਰਿਕਾਰਡ ਆਸਟਰੇਲੀਆ ਦੇ ਲੈਗ ਸਪਿਨਰ ਸ਼ੇਨ ਵਾਰਨ ਦੀ ਟੈਸਟ ਕੈਪ ਦੇ ਨਾਮ ਹੈ ਜੋ ਇਸ ਸਾਲ 10 ਲੱਖ 7 ਹਜ਼ਾਰ 500 ਆਸਟਰੇਲੀਆਈ ਡਾਲਰ (7 ਲੱਖ 60 ਹਜ਼ਾਰ ਅਮਰੀਕੀ ਡਾਲਰ) ਵਿੱਚ ਵਿਕੀ ਸੀ। ਬਰੈਡਮੈਨ ਨੇ 20 ਸਾਲ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ ਅਤੇ ਇਸ ਦੌਰਾਨ 1928 ਤੋਂ 1948 ਦਰਮਿਆਨ 52 ਟੈਸਟ ਖੇਡੇ ਅਤੇ ਉਨ੍ਹਾਂ ਨੂੰ ਦੁਨੀਆ ਦਾ ਸਰਬੋਤਮ ਬੱਲੇਬਾਜ਼ ਮੰਨਿਆ ਜਾਂਦਾ ਹੈ।  ਉਨ੍ਹਾਂ ਨੂੰ 1949 ਵਿੱਚ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਹੈ। ਬਰੈਡਮੈਨ ਨੇ ਟੈਸਟ ਕ੍ਰਿਕਟ ਵਿੱਚ 99.94 ਦੀ ਔਸਤ ਨਾਲ ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ

ਫਰੀਡਮੈਨ ਨੇ ਮੰਗਲਵਾਰ ਨੂੰ ਕਿਹਾ, ‘ਸਰ ਡਾਨ ਬਰੈਡਮੈਨ ਆਸਟਰੇਲੀਆ ਦੇ ਮਹਾਨ ਖਿਡਾਰੀ ਹਨ। ਉਹ ਖੇਡ ਦੇ ਮੈਦਾਨ ਉੱਤੇ ਸਾਡੇ ਸਭ ਤੋਂ ਪ੍ਰਤਿਭਾਸ਼ੀਲ ਖਿਡਾਰੀਆਂ ਵਿੱਚੋਂ ਇੱਕ ਹੋਣ ਦੇ ਇਲਾਵਾ ਮਹਾਨ ਖਿਡਾਰੀਆਂ ਵਿੱਚ ਸ਼ਾਮਿਲ ਹਨ। ਉਹ ਆਸਟਰੇਲੀਆਈ ਜਜਬੇ ਅਤੇ ਲਚੀਲੇਪਨ ਦੀ ਪਰਿਭਾਸ਼ਾ ਹਨ।’ ਬਰੈਡਮੈਨ ਨੂੰ ਇਹ ਟੈਸਟ ਕੈਪ ਇੰਗਲੈਂਡ ਦੇ ਖ਼ਿਲਾਫ਼ ਨਵੰਬਰ 1928 ਵਿੱਚ ਬ੍ਰਿਸਬੇਨ ਵਿੱਚ ਟੈਸਟ ਡੈਬਿਊ ਤੋਂ ਪਹਿਲਾਂ ਦਿੱਤੀ ਗਈ ਸੀ। ਬਰੈਡਮੈਨ ਨੇ ਇਹ ਕੈਪ ਆਪਣੇ ਪਰਿਵਾਰਿਕ ਮਿੱਤਰ ਪੀਟਰ ਡਨਹੈਮ ਨੂੰ 1959 ਵਿੱਚ ਤੋਹਫ਼ੇ ਦੇ ਰੂਪ ਵਿੱਚ ਦਿੱਤੀ ਸੀ।

ਇਹ ਵੀ ਪੜ੍ਹੋ: ਆਸਟਰੇਲੀਆ ’ਚ ਭਾਰਤੀ ਟੀਮ ਦੀ ਹਾਲਤ ਵੇਖ ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਲਾਈ ਮਦਦ ਦੀ ਗੁਹਾਰ, ਮਿਲਿਆ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News