ਰੋਹਿਤ ਟੈਸਟ ''ਚ ਕੀ ਕਰੇਗਾ ਇਸ ''ਤੇ ਧਿਆਨ ਨਾ ਦੇਵੋ : ਵਿਰਾਟ

Wednesday, Oct 09, 2019 - 08:10 PM (IST)

ਰੋਹਿਤ ਟੈਸਟ ''ਚ ਕੀ ਕਰੇਗਾ ਇਸ ''ਤੇ ਧਿਆਨ ਨਾ ਦੇਵੋ : ਵਿਰਾਟ

ਪੁਣੇ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਲਈ ਕਿਹਾ ਕਿ ਉਸ ਨੂੰ ਆਪਣੇ ਖੇਡ 'ਤੇ ਧਿਆਨ ਦੇਣ ਤੇ ਇਸ ਵਾਰੇ 'ਚ ਜ਼ਿਆਦਾ ਚਰਚਾ ਨਹੀਂ ਕਰਾਂਗੇ ਕਿ ਉਹ ਟੈਸਟ 'ਚ ਕੀ ਕਰੇਗਾ। ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਮੈਚ ਤੋਂ ਪਹਿਲਾਂ ਕਪਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਰੋਹਿਤ ਨੂੰ ਆਰਾਮ ਕਰਨ ਦਿਓ। ਤੁਹਾਨੂੰ ਪਤਾ ਹੈ ਕਿ ਉਹ ਵਧੀਆ ਕਰ ਰਿਹਾ ਹੈ। ਤੁਹਾਨੂੰ ਪਤਾ ਹੈ ਕਿ ਉਹ ਵਧੀਆ ਖੇਡ ਰਿਹਾ ਹੈ ਤੇ ਉਸ ਨੂੰ ਆਪਣੀ ਬੱਲੇਬਾਜ਼ੀ ਦਾ ਆਨੰਦ ਲੈਣ ਦਿਓ, ਜਿਸ ਤਰ੍ਹਾ ਉਹ ਸੀਮਿਤ ਓਵਰ 'ਚ ਕਰਦਾ ਹੈ। ਇਸ ਗੱਲ 'ਤੇ ਗੱਲ ਨਹੀਂ ਕਰਾਂਗੇ ਕਿ ਉਹ ਟੈਸਟ 'ਚ ਕੀ ਕਰੇਗਾ।
ਵਿਰਾਟ ਨੇ ਕਿਹਾ ਮੇਰੇ ਖਿਆਲ ਨਾਲ ਉਹ ਬਹੁਤ ਵਧੀਆ ਖੇਡ ਰਿਹਾ ਹੈ। ਪਹਿਲੇ ਮੈਚ 'ਚ ਉਹ ਕਾਫੀ ਸਹਿਜ ਲੱਗ ਰਹੇ ਸੀ ਤੇ ਉਸ ਨੂੰ ਇਸ ਤਰ੍ਹਾਂ ਦੇਖਣਾ ਕਾਫੀ ਤਸੱਲੀਬਖਸ਼ ਸੀ। ਜੋ ਅਨੁਭਵ ਇੰਨੇ ਸਾਲਾ ਤੋਂ ਉਸ ਨੂੰ ਮਿਲਿਆ ਹੈ ਉਹ ਇਸਦਾ ਪੂਰਾ ਫਾਇਦਾ ਚੁੱਕ ਰਹੇ ਹਨ। ਭਾਰਤੀ ਟੀਮ ਆਈ. ਸੀ. ਸੀ. ਵਿਸ਼ਵ ਚੈਂਪੀਅਨਸ਼ਿਪ 'ਚ ਵੈਸਟਇੰਡੀਜ਼ 'ਚ ਆਪਣੀ ਜਿੱਤ ਦੀ ਬਦੌਲਤ 120 ਅੰਕ ਹਾਸਲ ਕਰ ਚੁੱਕੀ ਹੈ ਤੇ ਵਿਰਾਟ ਦਾ ਸੁਝਾਵ ਹੈ ਕਿ ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਐਡੀਸ਼ਨ ਹੋ ਜਾਣ ਤੋਂ ਬਾਅਦ ਵਿਦੇਸ਼ੀ ਧਰਤੀ 'ਤੇ ਟੈਸਟ ਜਿੱਤਣ ਦੀ ਸਥਿਤੀ 'ਚ ਨਿਰਧਾਰਿਤ ਅੰਕਾਂ ਤੋਂ ਡਬਲ ਅੰਕ ਦਿੱਤੇ ਜਾਣੇ ਚਾਹੀਦੇ ਹਨ।


author

Gurdeep Singh

Content Editor

Related News